JALANDHAR WEATHER

ਰੋਡਵੇਜ਼ ਦੀ ਬੱਸ ਨੇ ਟਰੈਕਟਰ ਟਰਾਲੀ ਨੂੰ ਪਿੱਛੋਂ ਤੋਂ ਮਾਰੀ ਟੱਕਰ

ਜੈਂਤੀਪੁਰ, 27 ਮਾਈ (ਭੁਪਿੰਦਰ ਸਿੰਘ ਗਿੱਲ)- ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਸਥਿਤ ਅੱਡਾ ਸਹਿਣੇ ਵਾਲੀ ਅਬਦਾਲ ਤੇ ਰੋਡਵੇਜ਼ ਦੀ ਬੱਸ ਵਲੋਂ ਟਰੈਕਟਰ ਟਰਾਲੀ ਦੇ ਪਿੱਛੋਂ ਟੱਕਰ ਮਾਰਨ ਨਾਲ ਟਰੈਕਟਰ ਚਾਲਕ ਨੌਜਵਾਨ ਦੇ ਸੱਟ ਲੱਗ ਗਈ। ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਮੇਰਾ ਕਰੀਬ ਦੋ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਜੋ ਕਿ ਮੈਂ ਇਸ ਤੋਂ ਰੋਟੀ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।

ਟਰਾਲੀ ਚਾਲਕ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਥਾਣਾ ਕੱਥੂਨੰਗਲ ਨੂੰ ਦਿੱਤੀ ਗਈ ਜਿਸ ਤੇ ਕੱਥੂਨੰਗਲ ਤੋਂ ਸੜਕ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਮੌਕੇ ਤੇ ਤੁਰੰਤ ਪੁੱਜੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ