ਮੁੱਖ ਮੰਤਰੀ ਮਾਨ ਨੇ ਦਿੱਤੀਆਂ ਮਹਿਕਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਨੂੰ ਵਧਾਈਆਂ
ਚੰਡੀਗੜ੍ਹ, 3 ਜੂਨ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਮਹਿਕਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਇਕ ਵਾਰ ਫਿਰ ਤੋਂ ਇਤਿਹਾਸ ਰਚਦਿਆਂ ਸੂਬੇ ਦਾ ਨਾਂਅ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ। ਸਾਡੀ ਹੋਣਹਾਰ ਧੀ ਮਹਿਕਪ੍ਰੀਤ ਕੌਰ ਨੇ 'ਏਅਰ ਫੋਰਸ ਅਕੈਡਮੀ' ਵਿਚੋਂ ਦੇਸ਼ ਭਰ 'ਚੋਂ ਪਹਿਲਾ (1st) ਰੈਂਕ ਅਤੇ ਕੋਮਲਪ੍ਰੀਤ ਕੌਰ ਨੇ 'ਨੈਸ਼ਨਲ ਡਿਫੈਂਸ ਅਕੈਡਮੀ' (NDA) ਵਿਚੋਂ 18ਵਾਂ ਰੈਂਕ ਹਾਸਲ ਕਰਕੇ ਕਮਾਲ ਕਰ ਦਿੱਤਾ ਹੈ।
ਦੋਵਾਂ ਬੱਚੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਇਸ ਵੱਡੀ ਅਤੇ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਮੁਬਾਰਕਾਂ। ਪੰਜਾਬ ਦੀਆਂ ਧੀਆਂ ਇਸੇ ਤਰ੍ਹਾਂ ਅਸਮਾਨੀ ਉਡਾਣਾਂ ਭਰਦੀਆਂ ਰਹਿਣ ਅਤੇ ਬੁਲੰਦੀਆਂ ਨੂੰ ਛੂਹਣ, 'ਤੁਹਾਡੀ ਸਰਕਾਰ' ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ।
ਸ਼ਾਬਾਸ਼ ਬੇਟਾ, ਖੂਬ ਤਰੱਕੀਆਂ ਕਰੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ।
;
;
;
;
;
;
;
;