JALANDHAR WEATHER

ਅਮਰਨਾਥ ਯਾਤਰਾ ਦੌਰਾਨ ਨਹੀਂ ਮਿਲੇਗੀ ਹੈਲੀਕਾਪਟਰ ਸੇਵਾ

ਸ੍ਰੀਨਗਰ, 4 ਜੂਨ- ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਆਉਣ ਵਾਲੀ ਸ੍ਰੀ ਅਮਰਨਾਥ ਯਾਤਰਾ 2026 ਸੰਬੰਧੀ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਸ਼ਰਾਈਨ ਬੋਰਡ ਵਲੋਂ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ, ਇਸ ਸਾਲ ਵੀ ਪੂਰੇ ਯਾਤਰਾ ਰੂਟ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਪਹਿਲਗਾਮ ਅਤੇ ਬਾਲਟਾਲ ਸਮੇਤ ਸਾਰੇ ਯਾਤਰਾ ਰੂਟ 1 ਜੁਲਾਈ, 2026 ਤੋਂ ਯਾਤਰਾ ਦੇ ਪੂਰਾ ਹੋਣ ਤੱਕ ਨੋ-ਫਲਾਈ ਜ਼ੋਨ ਰਹਿਣਗੇ। ਯਾਤਰਾ ਖੇਤਰ ਦੇ ਅੰਦਰ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। ਸ਼ਰਧਾਲੂ ਪੈਦਲ ਜਾਂ ਪਾਲਕੀ ਅਤੇ ਘੋੜੇ 'ਤੇ ਯਾਤਰਾ ਕਰ ਸਕਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

15 ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ 'ਤੇ ਕੀਤੀ ਫਾਇਰਿੰਗ,ਜਵਾਬੀ ਕਾਰਵਾਈ ਵਿਚ ਇਕ ਦੋਸ਼ੀ ਜ਼ਖ਼ਮੀ

ਮੱਖੂ, 7 ਜੂਨ (ਕੁਲਵਿੰਦਰ ਸਿੰਘ ਸੰਧੂ)-ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਕਤਲ ਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਵਿਸ਼ਨੂੰ ਠਾਕੁਰ ਉਮਰ ਕਰੀਬ 21 ਸਾਲ ਪੁੱਤਰ ਥਾਨ ਸਿੰਘ ਨਿਵਾਸ ਰੂਪਾਸ, ਜ਼ਿਲਾ ਭਰਤਪੁਰ ਰਾਜਸਥਾਨ ਅਤੇ ਰਾਹੁਲ ਮਹਾਵਰ ਉਮਰ ਕਰੀਬ 24 ਸਾਲ ਪੁੱਤਰ ਦੁਰਗਾ ਸ਼ੰਕਰ ਵਾਸੀ ਆਨੰਦਪੁਰਾ ਕੋਟਾ ਰਾਜਸਥਾਨ ਵਜੋਂ ਹੋਈ ਸੀ।ਡੀਐੱਸਪੀ ਜਸਪਾਲ ਸਿੰਘ ਢਿੱਲੋਂ ਡੀਐਸਪੀ ਜ਼ੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਵਿਸ਼ਨੂੰ ਠਾਕੁਰ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਪਿਸਤੌਲ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਪੱਧਰੀ ਵਿਖੇ ਨਹਿਰ ਦੇ ਬੰਨ੍ਹ ਨੇੜੇ ਲੁਕਾਉਣ ਦਾ ਖੁਲਾਸਾ...  

... 6 hours 17 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ