JALANDHAR WEATHER

ਮਾਨਸੂਨ ਪੁੱਜਿਆ ਕੇਰਲਮ, ਇਸ ਵਾਰ ਤਿੰਨ ਦਿਨ ਲੇਟ

ਕੇਰਲਮ, 4 ਜੂਨ- ਮਾਨਸੂਨ ਕੇਰਲ ਵਿਚ ਦਾਖਲ ਹੋ ਗਿਆ ਹੈ। ਨਤੀਜੇ ਵਜੋਂ ਅਗਲੇ ਸੱਤ ਦਿਨਾਂ ਵਿਚ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਤੋਂ ਤਿੰਨ ਦਿਨਾਂ ਵਿਚ ਮਾਨਸੂਨ ਦੇ ਪੂਰੇ ਗੋਆ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਬੰਗਾਲ ਦੀ ਖਾੜੀ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਉੱਤਰ-ਪੂਰਬੀ ਰਾਜਾਂ ਵਿਚ ਅੱਗੇ ਵਧਣ ਦੀ ਉਮੀਦ ਹੈ।

ਇਸ ਸਾਲ ਮਾਨਸੂਨ ਤਿੰਨ ਦਿਨ ਦੇਰੀ ਨਾਲ ਹੈ। ਆਮ ਤੌਰ 'ਤੇ ਇਹ 1 ਜੂਨ ਨੂੰ ਕੇਰਲ ਪਹੁੰਚਦਾ ਹੈ। ਇਸ ਤੋਂ ਬਾਅਦ ਇਹ ਡੇਢ ਮਹੀਨੇ ਵਿਚ ਪੂਰੇ ਦੇਸ਼ ਨੂੰ ਕਵਰ ਕਰਦਾ ਹੈ। ਇਹ 17 ਸਤੰਬਰ ਦੇ ਆਸਪਾਸ ਰਾਜਸਥਾਨ ਰਾਹੀਂ ਆਪਣੀ ਵਾਪਸੀ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤੱਕ ਖ਼ਤਮ ਹੋ ਜਾਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

15 ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ 'ਤੇ ਕੀਤੀ ਫਾਇਰਿੰਗ,ਜਵਾਬੀ ਕਾਰਵਾਈ ਵਿਚ ਇਕ ਦੋਸ਼ੀ ਜ਼ਖ਼ਮੀ

ਮੱਖੂ, 7 ਜੂਨ (ਕੁਲਵਿੰਦਰ ਸਿੰਘ ਸੰਧੂ)-ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਕਤਲ ਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਵਿਸ਼ਨੂੰ ਠਾਕੁਰ ਉਮਰ ਕਰੀਬ 21 ਸਾਲ ਪੁੱਤਰ ਥਾਨ ਸਿੰਘ ਨਿਵਾਸ ਰੂਪਾਸ, ਜ਼ਿਲਾ ਭਰਤਪੁਰ ਰਾਜਸਥਾਨ ਅਤੇ ਰਾਹੁਲ ਮਹਾਵਰ ਉਮਰ ਕਰੀਬ 24 ਸਾਲ ਪੁੱਤਰ ਦੁਰਗਾ ਸ਼ੰਕਰ ਵਾਸੀ ਆਨੰਦਪੁਰਾ ਕੋਟਾ ਰਾਜਸਥਾਨ ਵਜੋਂ ਹੋਈ ਸੀ।ਡੀਐੱਸਪੀ ਜਸਪਾਲ ਸਿੰਘ ਢਿੱਲੋਂ ਡੀਐਸਪੀ ਜ਼ੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਵਿਸ਼ਨੂੰ ਠਾਕੁਰ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਪਿਸਤੌਲ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਪੱਧਰੀ ਵਿਖੇ ਨਹਿਰ ਦੇ ਬੰਨ੍ਹ ਨੇੜੇ ਲੁਕਾਉਣ ਦਾ ਖੁਲਾਸਾ...  

... 5 hours 31 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ