ਦਿੱਲੀ ਅਗਨੀਕਾਂਡ: ਜਾਂਚ ਵਿਚ ਕਈ ਸੁਰੱਖਿਆ ਖਾਮੀਆਂ ਦਾ ਖੁਲਾਸਾ; 50-60 ਮੋਬਾਈਲ ਫੋਨ, ਲਗਭਗ 30 ਪਾਸਪੋਰਟ ਬਰਾਮਦ
ਨਵੀਂ ਦਿੱਲੀ, 4 ਜੂਨ - ਰਾਸ਼ਟਰੀ ਰਾਜਧਾਨੀ ਮਾਲਵੀਆ ਨਗਰ ਵਿਚ ਇਕ ਗੈਸਟ ਹਾਊਸ ਵਿਚ ਇਕ ਦਿਨ ਪਹਿਲਾਂ ਲੱਗੀ ਭਿਆਨਕ ਅੱਗ ਦੀ ਜਾਂਚ ਦੌਰਾਨ ਕਈ ਸੁਰੱਖਿਆ ਖਾਮੀਆਂ ਸਾਹਮਣੇ ਆਈਆਂ ਹਨ, ਜਿਸ ਵਿਚ 21 ਲੋਕਾਂ ਦੀ ਮੌਤ ਹੋ ਗਈ ਸੀ। ਸੂਤਰਾਂ ਨੇ ਕਿਹਾ ਕਿ ਸ਼ੁਰੂਆਤੀ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਪੀੜਤਾਂ ਦੀ ਮੌਤ ਸੜਨ ਦੀ ਬਜਾਏ ਦਮ ਘੁੱਟਣ ਅਤੇ ਧੂੰਏਂ ਵਿਚ ਸਾਹ ਲੈਣ ਕਾਰਨ ਹੋਈ ਹੈ, ।ਸੂਤਰਾਂ ਅਨੁਸਾਰ, ਪੁਲਿਸ ਨੇ ਘਟਨਾ ਤੋਂ ਬਾਅਦ ਗੈਸਟ ਹਾਊਸ ਦੀ ਕਮਰੇ-ਦਰ-ਕਮਰੇ ਦੀ ਤਲਾਸ਼ੀ ਲਈ ਅਤੇ ਇਮਾਰਤ ਤੋਂ ਲਗਭਗ 50 ਤੋਂ 60 ਮੋਬਾਈਲ ਫੋਨ ਬਰਾਮਦ ਕੀਤੇ। ਤਲਾਸ਼ੀ ਦੌਰਾਨ ਲਗਭਗ 30 ਪਾਸਪੋਰਟ ਵੀ ਬਰਾਮਦ ਕੀਤੇ ਗਏ।
;
;
;
;
;
;
;