ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਮੌਸਮ ਹੋਇਆ ਸੁਹਾਵਣਾ
ਰਾਜਪੁਰਾ (ਪਟਿਆਲਾ), 4 ਜੂਨ {ਰਣਜੀਤ ਸਿੰਘ) - ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦਾ ਖੇਤਰ ਸਾਰਾ ਦਿਨ ਭੱਠੀ ਵਾਂਗ ਤਪਦਾ ਰਿਹਾ, ਪਰ ਸ਼ਾਮ ਸਮੇਂ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਆਉਣ ਕਾਰਨ ਮੌਸਮ ਇਕਦਮ ਸੁਹਾਵਣਾ ਹੋ ਗਿਆ ਤੇਜ਼ ਹਨੇਰੀ ਕਾਰਨ ਭਾਵੇਂ ਲਾਈਟ ਗੁੱਲ ਹੋ ਗਈ, ਪਰ ਲੋਕਾਂ ਨੇ ਠੰਡੇ ਮੌਸਮ ਦਾ ਕਾਫੀ ਜ਼ਿਆਦਾ ਆਨੰਦ ਮਾਣਿਆ। ਤੇਜ਼ ਹਨ੍ਹੇਰੀ ਕਾਰਨ ਇੱਕਾ ਦੁੱਕਾ ਥਾਵਾਂ ਤੇ ਦਰਖਤ ਵੀ ਟੁੱਟ ਗਏ ਹਨ। ਖ਼ਬਰ ਲਿਖੇ ਜਾਣ ਤੱਕ ਤੇਜ਼ ਹਨ੍ਹੇਰੀ ਕਾਰਨ ਸਾਰਾ ਸ਼ਹਿਰ ਹਨੇਰੇ ਦੀ ਗਠੜੀ ਵਿਚ ਬੰਨਿਆ ਹੋਇਆ ਨਜ਼ਰ ਆ ਰਿਹਾ ਸੀ।
;
;
;
;
;
;
;