ਇਟਲੀ ਵਿਚ 4 ਭੈਣਾਂ ਦੇ ਇਕਲੌਤੇ ਭਰਾ ਦੀ ਨਦੀਂ ਵਿਚੋ ਭੇਦ ਭਰੇ ਹਾਲਤ ਵਿਚ ਮਿਲੀ ਲਾਸ਼, ਭਾਈਚਾਰੇ ਵਿਚ ਮਾਤਮ
ਰੋਮ (ਇਟਲੀ), 4 ਜੂਨ (ਹਰਦੀਪ ਸਿੰਘ ਕੰਗ) - 8-9 ਮਹੀਨੇ ਪਹਿਲਾਂ ਪਰਿਵਾਰ ਨਾਲ ਇਟਲੀ ਆਇਆ ਪੰਜਾਬੀ ਭਾਰਤੀ ਨੌਜਵਾਨ ਜਿਸ ਦੀ ਉਮਰ ਮਹਿਜ 19 ਸਾਲ ਦੱਸੀ ਜਾ ਰਹੀ ਹੈ, ਬੀਤੇ ਦਿਨ ਭੇਦ ਭਰੀ ਹਾਲਤ ਵਿਚ ਉਸ ਦੀ ਲਾਸ਼ ਪੁਲਸ ਨੂੰ ਤਰਵੀਜੋ ਇਲਾਕੇ ਦੀ ਪਿਆਵ ਨਦੀ ਵਿਚ ਤੈਰਦੀ ਮਿਲੀ।ਇਹ ਬੇਹੱਦ ਦਿਲ ਨੂੰ ਚੀਰਦੀ ਘਟਨਾ ਉਸ ਵੇਲੇ ਘਟੀ ਜਦੋਂ ਮਰਹੂਮ ਵਰਿੰਦਰ ਕੁਮਾਰ ਮਹੇ ਪੁੱਤਰ ਨਰਿੰਦਰ ਕੁਮਾਰ ਮਹੇ ਸ਼ਾਮ ਤੱਕ ਘਰ ਨਹੀਂ ਪਹੁੰਚਿਆਂ, ਜਿਹੜਾ ਕਿ ਘਰ ਤੋਂ ਦੁਪਿਹਰੋਂ ਬਆਦ 4 ਵਜੇ ਘੁੰਮਣ-ਫਿਰਨ ਆਇਆ ਸੀ।ਮਾਪਿਆਂ ਜਦੋਂ ਦੇਖਿਆ ਕਿ ਉਨ੍ਹਾਂ ਦਾ ਲਾਡਲਾ ਘਰ ਨਹੀਂ ਆਇਆ ਤਾਂ ਉਨ੍ਹਾਂ ਉਸ ਥਾਂ ਜਿੱਥੇ ਅਕਸਰ ਵਰਿੰਦਰ ਕੁਮਾਰ ਘੁੰਮਣ ਚਲਾ ਜਾਂਦਾ ਸੀ, ਉਸ ਥਾਂ ਜਾ ਦੇਖਿਆ ਪਰ ਉਥੇ ਵੀ ਵਰਿੰਦਰ ਕੁਮਾਰ ਮਹੇ ਨਾ ਹੋਣ ਕਾਰਨ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਕੁਝ ਸਮੇਂ ਵਿਚ ਗੋਤਾਖੋਰਾਂ ਨੂੰ ਨਦੀ ਵਿਚ ਇਕ ਲਾਸ਼ ਤੈਰਦੀ ਮਿਲੀ, ਜਿਸ ਦੀ ਪਹਿਛਾਣ ਵਰਿੰਦਰ ਕੁਮਾਰ ਮਹੇ ਵਜੋਂ ਹੋਈ।ਇਸ ਮੰਦਭਾਗੀ ਘਟਨਾ ਨਾਲ ਜਿਥੇ ਮਾਪਿਆਂ ਉਪੱਰ ਪਹਾੜ ਰੂਪੀ ਦੁੱਖ ਟੁੱਟ ਪਿਆ ਉਥੇ ਸਮੁੱਚੇ ਭਾਰਤੀ ਭਾਈਚਾਰੇ ਵਿਚ ਵੀ ਮਾਤਮ ਛਾ ਗਿਆ।ਪਰਿਵਾਰ ਅਨੁਸਾਰ ਵਰਿੰਦਰ ਕੁਮਾਰ ਤੈਰਨਾ ਨਹੀਂ ਸੀ ਜਾਣਦਾ, ਫਿਰ ਉਹ ਪਾਣੀ ਵਿੱਚ ਕਿਉਂ ਚਲਾ ਗਿਆ? ਮਰਹੂਮ ਕੋਲ 2 ਫੋਨ ਸਨ ਜਿਨ੍ਹਾਂ ਵਿੱਚੋਂ 1 ਆਈ ਫੋਨ ਲਾਪਤਾ ਹੈ ਜਦੋਂ ਕਿ ਉਸ ਦਾ ਸਾਇਕਲ ਨਦੀ ਕਿਨਾਰੇ ਪੁਲਿਸ ਨੂੰ ਮਿਲਿਆ ਹੈ।ਪਰਿਵਾਰ ਦਾ ਦਿਲ ਨਹੀਂ ਮੰਨ ਰਿਹਾ ਕਿ ਇਹ ਸਧਾਰਨ ਘਟਨਾ ਹੈ ਮਰਹੂਮ ਮਾਪਿਆਂ ਦੀ ਅੱਖਾਂ ਦਾ ਤਾਰਾ 4 ਭੈਣਾਂ ਦਾ ਇਕਲੋਤਾ ਭਰਾ ਸੀ ਜਿਸ ਨੂੰ ਰੱਬ ਨੇ ਉਨ੍ਹਾਂ ਤੋਂ ਖੋਹ ਲਿਆ।ਉਨ੍ਹਾਂ ਨੇ ਪੁਲਸ ਪ੍ਰਸ਼ਾਸ਼ਨ ਤੋਂ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।ਮ੍ਰਿਤਕ ਜਲੰਧਰ ਜ਼ਿਲ੍ਹੇ ਦੇ ਪਿੰਡ ਮਲਕੋ ਨਾਲ ਸੰਬੰਧਿਤ ਸੀ।
;
;
;
;
;
;
;
;