JALANDHAR WEATHER

ਇੰਡੀਆ ਬਲਾਕ ਦੀ ਵੱਡੀ ਬੈਠਕ ਦੌਰਾਨ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਚਰਚਾ ਹੋਈ- ਮਲਿਕਅਰਜੁਨ ਖੜਗੇ

ਦਿੱਲੀ, 8 ਜੂਨ- ਦਿੱਲੀ ਦੇ ਸੰਵਿਧਾਨ ਕਲੱਬ ਵਿਚ ਇੰਡੀਆ ਬਲਾਕ ਦੀ ਵੱਡੀ ਬੈਠਕ ਹੋਈ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ ਮਲਿਕਅਰਜੁਨ ਖੜਗੇ ਵੀ ਮੀਟਿੰਗ ਵਿਚ ਸ਼ਾਮਿਲ ਹੋਏ ਹਨ। ਕਾਂਗਰਸ, ਐੱਸ.ਪੀ. ਸਮੇਤ ਕਈ ਪਾਰਟੀਆਂ ਸ਼ਾਮਿਲ ਹੋਈਆਂ ਹਨ। ਡੀ.ਐੱਮ.ਕੇ. ਅਤੇ ‘ਆਪ’ ਨੇ ਇੰਡੀਆ ਬਲਾਕ ਤੋਂ ਦੂਰੀ ਬਣਾਈ ਹੈ।

2 ਸਾਲ ਬਾਅਦ ਇੰਡੀਆ ਬਲਾਕ ਦੀ ਵੱਡੀ ਬੈਠਕ ਹੋਈ ਹੈ। ਮੀਟਿੰਗ ਤੋਂ ਬਾਅਦ ਮਲਿਕਅਰਜੁਨ ਖੜਗੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਖੜਗੇ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਸੀ.ਜੇ.ਆਈ. ਨੂੰ ਇੰਡੀਆ ਬਲਾਕ ਪੱਤਰ ਲਿਖੇਗਾ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ ਤੇ ਨਿਰਪੱਖ ਚੋਣਾਂ ਨੂੰ ਲੈ ਕੇ ਪੱਤਰ ਲਿਖਾਂਗੇ। ਹੁਣ 8 ਅਗਸਤ ਨੂੰ ਇੰਡੀਆ ਗਠਬੰਧਨ ਦੀ ਮੀਟਿੰਗ ਹੋਵੇਗੀ। ਖੜਗੇ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ