ਪਿੰਡ ਭੀਲੋਵਾਲ ਕੱਚਾ ਵਿਖੇ ਕਿਸਾਨ ਦੀ ਜਗ੍ਹਾ ਤੇਜ਼ ਝੱਖੜ ਦੀ ਭੇਂਟ ਚੜੀ
ਚੋਗਾਵਾਂ/ਅੰਮ੍ਰਿਤਸਰ, 11 ਮਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਸੀ। ਅੱਜ ਅਸਮਾਨ ਤੇ ਕਾਲੀਆਂ ਘਟਾਵਾਂ, ਤੇਜ਼ ਝੱਖੜ, ਮੀਂਹ ਤੇ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਉੱਥੇ ਹੀ ਤੇਜ਼ ਝੱਖੜ ਕਾਰਨ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੀਲੋਵਾਲ ਕੱਚਾ ਵਿਖੇ ਇਕ ਕਿਸਾਨ ਦੇ ਘਰ ਦਾ ਭਾਰੀ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਲਖਵਿੰਦਰ ਸਿੰਘ ਪਿੰਡ ਭੀਲੋਵਾਲ ਕੱਚਾ ਨੇ ਦੱਸਿਆ ਕਿ ਤੇਜ਼ ਝੱਖੜ ਮੀਂਹ ਤੇ ਹਨੇਰੀ ਕਾਰਨ ਉਨ੍ਹਾਂ ਦੇ ਡੰਗਰਾਂ ਵਾਲ ਸੈਡ ਤੇ ਰਹਿਣ ਵਾਲੀ ਜਗ੍ਹਾ ਬੁਰੀ ਤਰ੍ਹਾਂ ਨੁਕਸਾਨੀ ਗਈ।
ਸ਼ੈਡ ਦੀਆਂ ਟੀਨਾਂ ਹਵਾ ਵਿਚ ਉੱਡ ਗਈਆਂ ਤੇ ਸਾਰੀਆਂ ਕੰਧਾਂ ਵੀ ਡਿੱਗ ਪਈਆਂ। ਘਰ ਦੇ ਜੀਆਂ ਨੇ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾਈਆਂ। ਉਨ੍ਹਾਂ ਦੱਸਿਆ ਕਿ ਇਸ ਝੱਖੜ ਕਾਰਨ ਉਨਾਂ ਦੇ ਘਰ ਦਾ ਸਮਾਨ ਹਵਾ ਵਿਚ ਉੱਡ ਗਿਆ ਤੇ ਕੰਧਾਂ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਾਰ ਲਈ ਜਾਵੇ। ਤੇਜ਼ ਝੱਖੜ ਕਾਰਨ ਸਾਰੇ ਇਲਾਕੇ ਦੀ ਬਿਜਲੀ ਬਿਲਕੁਲ ਠੱਪ ਹੋ ਗਈ ਹੈ।
;
;
;
;
;
;
;
;