ਤੇਜ਼ ਹਨੇਰੀ ਝੱਖੜ ਕਾਰਨ ਫਤਿਹਗੜ੍ਹ ਚੂੜੀਆਂ ਨੇੜੇ ਬਿਜਲੀ ਦਾ ਵੱਡਾ ਟਾਵਰ ਨੁਕਸਾਨਿਆ, ਤਿੰਨ ਬਿਜਲੀ ਘਰਾਂ ਦੀ ਸਪਲਾਈ ਠੱਪ
66 ਕੇ.ਵੀ ਬਿਜਲੀ ਘਰ ਅਜਨਾਲਾ, ਡਿਆਲ ਭੜੰਗ ਅਤੇ ਚੱਕ ਡੋਗਰਾਂ ਅਧੀਨ ਆਉਂਦੇ ਦਰਜਨਾਂ ਪਿੰਡ ਹਨੇਰੇ 'ਚ ਡੁੱਬੇ
ਕੱਲ੍ਹ ਸ਼ਾਮ ਤੱਕ ਬਿਜਲੀ ਸਪਲਾਈ ਚਾਲੂ ਹੋਣ ਦੀ ਸੰਭਾਵਨਾ
ਅਜਨਾਲਾ, 11 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਮਾਝਾ ਖੇਤਰ ਵਿੱਚ ਆਈ ਤੇਜ਼ ਹਨੇਰੀ ਅਤੇ ਝੱਖੜ ਕਾਰਨ ਫਤਿਹਗੜ੍ਹ ਚੂੜੀਆਂ ਨੇੜੇ 220 ਕੇ.ਵੀ ਬਿਜਲੀ ਸਪਲਾਈ ਲਾਈਨ ਦਾ ਇੱਕ ਵੱਡਾ ਟਾਵਰ ਨੁਕਸਾਨਿਆ ਜਾਣ ਕਾਰਨ ਤਿੰਨ ਬਿਜਲੀ ਘਰਾਂ ਦੀ ਸਪਲਾਈ ਪ੍ਰਭਾਵਿਤ ਹੋ ਗਈ ਹੈ। ਟਾਵਰ ਨੂੰ ਹੋਏ ਨੁਕਸਾਨ ਕਾਰਨ 66 ਕੇ.ਵੀ ਬਿਜਲੀ ਘਰ ਅਜਨਾਲਾ, ਡਿਆਲ ਭੜੰਗ ਅਤੇ ਚੱਕ ਡੋਗਰਾਂ ਅਧੀਨ ਆਉਂਦੇ ਦਰਜਨਾਂ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਹੋਈ ਹੈ I ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਹਵਾਵਾਂ ਅਤੇ ਮੌਸਮ ਦੇ ਖਰਾਬ ਹਾਲਾਤ ਕਾਰਨ ਟਾਵਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਕਿਸਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਾਵਰ ਦੀ ਮੁਰੰਮਤ ਅਤੇ ਲਾਈਨ ਨੂੰ ਮੁੜ ਚਾਲੂ ਕਰਨ ਲਈ ਸਵੇਰੇ ਦਿਨ ਚੜ੍ਦਿਆਂ ਹੀ ਜੰਗੀ ਪੱਧਰ ‘ਤੇ ਕੰਮ ਕੀਤਾ ਜਾਵੇਗਾ ਅਤੇ ਸੰਭਾਵਨਾ ਹੈ ਕਿ ਕੱਲ 12 ਜੂਨ ਦੀ ਸ਼ਾਮ ਤੱਕ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ ।
;
;
;
;
;
;
;
;