JALANDHAR WEATHER

ਜਪਾਨ ਨੇ ਨੀਦਰਲੈਂਡ ਨੂੰ ਡਰਾਅ ਲਈ ਕੀਤਾ ਮਜਬੂਰ

ਆਰਲਿੰਗਟਨ (ਟੈਕਸਾਸ),14 ਜੂਨ (ਏਜੰਸੀ)- ਨੀਦਰਲੈਂਡ ਤੇ ਜਪਾਨ ਵਿਚਾਲੇ ਖੇਡਿਆ ਗਿਆ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਫ਼ ਦਾ ਮੈਚ ਨੂੰ 2-2 ਨਾਲ ਬਰਾਬਰ ਰਿਹਾ | ਇਥੇ ਡੈਲਾਸ ਸਟੇਡਿਅਮ 'ਚ ਖੇਡਿਆ ਗਿਆ ਇਹ ਮੈਚ ਬੇਹਦ ਰੋਮਾਂਚਕ ਰਿਹਾ | 45 ਮਿੰਟਾਂ ਤੱਕ ਦੋਵਾਂ ਪਾਸਿਆਂ ਤੋਂ ਤੇਜ਼ ਤੇ ਜ਼ੋਰਦਾਰ ਹਮਲਾਵਰ ਮੁਕਾਬਲੇ ਦੇ ਬਾਵਜੂਦ, ਨੀਦਰਲੈਂਡ ਤੇ ਜਪਾਨ ਆਪਣੇ ਫੀਫਾ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ 'ਚ ਇਕ ਵੀ ਗੋਲ ਨਹੀਂ ਕਰ ਸਕੇ | ਨੀਦਰਲੈਂਡ ਦੇ ਡੋਨੀਏਲ ਮਲੇਨ ਕੋਲ 2 ਵਧੀਆ ਮੌਕੇ ਸਨ, ਪਰ ਹਰ ਵਾਰ ਜਪਾਨ ਦੇ ਗੋਲਕੀਪਰ ਜ਼ੀਓਨ ਸੁਜ਼ੂਕੀ ਨੇ ਇਹ ਕੋਸ਼ਿਸ਼ਾਂ ਨੂੰ ਰੋਕ ਦਿੱਤਾ | 51ਵੇਂ ਮਿੰਟ 'ਤੇ ਫ੍ਰੀਕਿੱਕ ਤੋਂ ਗੇਂਦ ਦੂਰ ਜਾਣ ਤੋਂ ਬਾਅਦ ਵਰਜਿਲ ਵੈਨ ਡਿਜਕ ਨੇ ਗੇਂਦ ਨੂੰ ਹੈੱਡ ਕਰਕੇ ਗੋਲ ਕਰ ਦਿੱਤਾ | ਇਹ ਨੀਦਰਲੈਂਡਜ਼ ਲਈ ਉਸਦਾ 13ਵਾਂ ਗੋਲ ਹੈ | ਉਹ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਡੱਚ ਡਿਫੈਂਡਰ ਦੇ ਤÏਰ 'ਤੇ ਮÏਜੂਦਾ ਡੱਚ ਕੋਚ ਰੋਨਾਲਡ ਕੋਮੈਨ ਤੋਂ ਸਿਰਫ ਇਕ ਗੋਲ ਪਿੱਛੇ ਹੈ | ਜਪਾਨ ਨੂੰ ਬਰਾਬਰੀ 'ਤੇ ਆਉਣ ਲਈ ਪੂਰੇ 7 ਮਿੰਟ ਲੱਗੇ | ਕੀਟੋ ਨਾਕਾਮੁਰਾ ਨੇ ਜਪਾਨ ਲਈ 57ਵੇਂ ਮਿੰਟ 'ਚ ਗੋਲ ਕੀਤਾ | ਪਰ ਫਿਰ ਕ੍ਰਾਈਸੇਂਸੀਓ ਸਮਰਵਿਲ ਨੇ ਜਲਦੀ ਹੀ ਗੋਲ ਕਰਕੇ ਨੀਦਰਲੈਂਡ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ | ਇਸ ਸਥਿਤੀ 'ਚ ਅਜਿਹਾ ਲੱਗ ਰਿਹਾ ਸੀ ਕਿ ਨੀਦਰਰਲੈਂਡ ਜੇਤੂ ਹੋਵੇਗਾ ਪਰ ਜਪਾਨ ਦੇ ਦਾਈਚੀ ਕਮਾਦਾ ਨੇ 88ਵੇਂ ਮਿੰਟ 'ਚ ਗੋਲ ਕਰਕੇ ਨੀਦਰਲੈਂਡ ਨੂੰ ਡਰਾਅ ਲਈ ਮਜ਼ਬੂਰ ਕਰ ਦਿੱਤਾ | ਅੱਜ ਦੇ ਇਸ ਮੁਕਾਬਲੇ 'ਚ ਨੀਦਰਲੈਂਡ ਦੇ ਵਰਜਿਲ ਵੈਨ ਡੀਜਿਕ, ਡੇਨਜ਼ਲ ਡੰਪਫ੍ਰਾਈਜ਼, ਰਿਆਨ ਗ੍ਰੇਵਨਬਰਚ, ਫ੍ਰੈਂਕੀ ਡੀ ਜੋਂਗ ਤੇ ਕੋਡੀ ਗੈਕਪੋ ਵਰਗੇ ਵੱਡੇ ਖ਼ਿਡਾਰੀ ਇਸ ਮੈਚ ਦੇ ਹਿੱਸਾ ਰਹੇ | ਜਦਕਿ ਜਪਾਨ ਨੇ ਇਸ ਮੁਕਾਬਲੇ 'ਚ ਟੇਕਫੂਸੋ ਕੁਬੋ ਨੂੰ ਸ਼ਾਮਿਲ ਕੀਤਾ, ਜਿਸਨੂੰ ਕਈ ਸਾਲ ਪਹਿਲਾਂ ਜਪਾਨੀ ਮੈਸੀ ਵੀ ਕਿਹਾ ਜਾਂਦਾ ਸੀ | ਜ਼ਿਕਰਯੋਗ ਹੈ ਕਿ ਨੀਦਰਲੈਂਡ ਤਿੰਨ ਵਾਰ ਵਿਸ਼ਵ ਕੱਪ ਫਾਈਨਲਿਸਟ ਹੈ ਪਰ ਸਾਰੇ 3 ਮੌਕਿਆਂ 'ਤੇ ਉਨ੍ਹਾਂ ਨੂੰ ਹਾਰ ਸਾਹਮਣਾ ਕਰਨਾ ਪਿਆ ਹੈ | ਆਪਣਾ ਲਗਾਤਾਰ 8ਵਾਂ ਵਿਸ਼ਵ ਕੱਪ ਖੇਡ ਰਿਹਾ ਜਪਾਨ ਪਿਛਲੀ ਵਾਰ ਕ੍ਰੋਏਸ਼ੀਆ ਤੋਂ ਹਾਰਨ ਤੋਂ ਬਾਅਦ ਰਾਉਂਡ 16 'ਚ ਬਾਹਰ ਹੋ ਗਿਆ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ