JALANDHAR WEATHER

ਪ੍ਰਭਲੀਨ ਸਿੰਘ ਚੀਮਾ ਨੇ ਜ਼ਿਲਾ ਮੰਡੀ ਅਫ਼ਸਰ ਸੰਗਰੂਰ ਦਾ ਕਾਰਜਭਾਰ ਸੰਭਾਲਿਆ

ਸੰਗਰੂਰ, 19 ਜੂਨ (ਧੀਰਜ ਪਸੋਰੀਆ)- ਪ੍ਰਭਲੀਨ ਸਿੰਘ ਚੀਮਾ ਨੇ ਜ਼ਿਲਾ ਮੰਡੀ ਅਫ਼ਸਰ ਸੰਗਰੂਰ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਉਹ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਬਦਲ ਕੇ ਇੱਥੇ ਆਏ ਹਨ। ਕਾਰਜਭਾਰ ਸੰਭਾਲਣ ਤੇ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਮਨਪ੍ਰੀਤ ਸਿੰਘ, ਡਿਪਟੀ ਜਿਲਾ ਮੰਡੀ ਅਫ਼ਸਰ ਦੀਨਪਾਲ ਸਿੰਘ, ਮਾਰਕੀਟ ਕਮੇਟੀ ਸੰਗਰੂਰ ਦੇ ਸੈਕਟਰੀ ਨਰਿੰਦਰ ਪਾਲ ਅਤੇ ਹੋਰ ਮਾਰਕੀਟ ਕਮੇਟੀਆਂ ਦੇ ਸੈਕਟਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਅਕਾਉਂਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ ਜਿਨ੍ਹਾਂ ਨਾਲ ਅਕਾਂਉਟੈਂਟ ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਵਕੀਲ ਮਛਾਲ, ਰਜੇਸ਼ ਕੁਮਾਰ, ਈਸ਼ਵਰ ਚੰਦ,ਹਰਵਿੰਦਰ ਬਾਬੂ, ਵਰੁਣ ਵੰਟੀ, ਜਗਦੀਸ਼ ਕੁਮਾਰ, ਮਨਪ੍ਰੀਤ ਗੋਪਾਲ, ਕ੍ਰਿਸ਼ਨ ਕੁਮਾਰ, ਗੁਰਚਰਨ ਟੌਹੜਾ, ਪ੍ਰੇਮਜੀਤ ਸ਼ਰਮਾ, ਰਾਮਪਾਲ ਸ਼ਰਮਾ ਵੀ ਮੌਜੂਦ ਸਨ। ਉਨ੍ਹਾਂ ਨੇ ਦਫ਼ਤਰ ਪੁੱਜ ਕੇ ਚੀਮਾ ਦਾ ਸਵਾਗਤ ਕੀਤਾ।

ਆੜਤੀਆ ਐਸੋਸੀਏਸ਼ਨ ਸੰਗਰੂਰ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ, ਕੇਵਲ ਗੁਪਤਾ, ਵਿਜੇ ਜੈਨ, ਕਮਲ ਮਿੱਤਲ, ਮਨੋਜ ਗਰਗ, ਹਰਿੰਦਰ ਬਾਵਾ, ਪ੍ਰਦੀਪ ਸਿੰਗਲਾ, ਨਰੇਸ਼ ਵਿਕੀ, ਅਮਨ ਪੂਨੀਆਂ, ਜਤਿੰਦਰ ਗਰੇਵਾਲ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਲਵੀਰ ਔਲਖ, ਦਰਸ਼ਨ ਕੁਮਾਰ ਤੁੰਗਾਂ, ਹਰਦੀਪ ਸ਼ਰਮਾ ਨੇ ਵੀ ਪ੍ਰਭਲੀਨ ਸਿੰਘ ਚੀਮਾ ਵਲੋਂ ਕਾਰਜਭਾਰ ਸੰਭਾਲਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ