ਖਮਾਣੋਂ ਨੇੜੇ ਰੇਲਵੇ ਲਾਈਨ ਤੋਂ ਅਣਪਛਾਤੀ ਲਾਸ਼ ਬਰਾਮਦ
ਖਮਾਣੋਂ, 19 ਜੂਨ (ਮਨਮੋਹਣ ਸਿੰਘ ਕਲੇਰ)- ਰੇਲਵੇ ਪੁਲਿਸ ਮੋਰਿੰਡਾਂ ਨੇ ਖਮਾਣੋਂ ਦੇ ਪਿੰਡ ਭਾਂਬਰੀ ਵਿਖੇ ਨਿਊ ਰੇਲਵੇ ਸ਼ਟੇਸ਼ਨ ਮੋਰਿੰਡਾ ਖਮਾਣੋਂ ਵਿਚਕਾਰ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਰਘੁਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸਹਾਇਕ ਥਾਣੇਦਾਰ ਰੇਲਵੇ ਪੁਲਿਸ ਚੌਕੀ ਮੋਰਿੰਡਾ ਨੇ ਦੱਸਿਆ ਕਿ ਉਕਤ ਲਾਸ਼ ਸਬੰਧੀ 59/1213 ਕਿਲੋਮੀਟਰ ਨੇੜੇ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ ਨੌ ਵਜੇ ਇਤਲਾਹ ਮਿਲੀ ਸੀ।
ਉਨ੍ਹਾਂ ਦੱਸਿਆਂ ਕਿ ਹੁਲੀਏ ਮੁਤਾਬਿਕ ਲਾਸ਼ ਦਾ ਚਿਹਰਾ ਲੰਬੂਤਰਾ, ਤਿਖਾ ਨੱਕ, ਰੰਗ ਗੋਰਾ ਕਦ 5-7" ਦੇ ਕਰੀਬ ਹੈ। ਜਿਸਦੇ ਕਾਲੀ ਕਮੀਜ਼, ਕਾਲੀ ਹੀ ਬੂਨੈਣ ਅਤੇ ਖਾਕੀ ਰੰਗ ਦੀ ਪੈਂਟ ਪਹਿਨੀ ਹੋਈ ਹੈ। ਉਨ੍ਹਾਂ ਦਸਿਆ ਕਿ ਇਸ ਨੌਜਵਾਨ ਦੀ ਕਿਸੇ ਰੇਲ ਵਿਚੋ ਡਿੱਗਣ ਕਾਰਨ ਮੌਤ ਹੋਈ ਜਾਪਦੀ ਹੈ। ਉਨ੍ਹਾਂ ਦਸਿਆ ਕਿ ਨੌਜਵਾਨ ਜੰਮੂ ਦਾ ਪਰਵਾਸੀ ਜਾਪਦਾ ਹੈ। ਉਨ੍ਹਾਂ ਦਸਿਆ ਕਿ 72 ,ਘੰਟੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਖਮਾਣੋਂ ਮੋਰਚਰੀ 'ਚ ਰੱਖਿਆ ਗਿਆ ਹੈ। ਜਦੋਂਕਿ ਮਾਮਲੇ 'ਚ ਧਾਰਾ194 ਬੀ. ਐਨ. ਐਸ. ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;