ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਟਰੰਪ ਦੀਆਂ ਆਲੋਚਨਾਵਾਂ ਨੂੰ ਕੀਤਾ ਖਾਰਜ
ਰੋਮ (ਇਟਲੀ), 20 ਜੂਨ - ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਆਲੋਚਨਾਵਾਂ ਨੂੰ "ਲਗਾਤਾਰ, ਬਿਨਾਂ ਭੜਕਾਹਟ ਦੇ ਹਮਲੇ" ਵਜੋਂ ਖਾਰਜ ਕਰ ਦਿੱਤਾ। ਟਰੰਪ ਨੇ ਦੋਸ਼ ਲਗਾਇਆ ਸੀ ਕਿ ਮੇਲੋਨੀ ਨੇ ਫੋਟੋ ਖਿਚਵਾਉਣ ਲਈ "ਭੀਖ" ਮੰਗੀ ਸੀ ਤੇ ਉਨ੍ਹਾਂ ਦੇ ਵਿਦੇਸ਼ ਨੀਤੀ ਫੈਸਲਿਆਂ ਦੀ ਆਲੋਚਨਾ ਕੀਤੀ।
ਇੰਸਟਾਗ੍ਰਾਮ 'ਤੇ ਇਕ ਪੋਸਟ ਵਿਚ, ਇਟਲੀ ਦੇ ਪ੍ਰਧਾਨ ਮੰਤਰੀ ਨੇ ਟਰੰਪ ਦੇ ਆਪਣੀ ਘਰੇਲੂ ਪ੍ਰਸਿੱਧੀ ਅਤੇ ਆਪਣੀ ਦੋਸਤੀ 'ਤੇ ਨਿਰਭਰਤਾ ਬਾਰੇ ਦਾਅਵਿਆਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ, ਇਟਲੀ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।ਉਨ੍ਹਾਂ ਲਿਖਿਆ ਰਾਸ਼ਟਰਪਤੀ ਟਰੰਪ, ਦੇ ਲਗਾਤਾਰ, ਬਿਨਾਂ ਭੜਕਾਹਟ ਦੇ ਹਮਲੇ ਬੇਤੁਕੇ ਹਨ। ਜਿਥੋਂ ਤੱਕ ਮੇਰੀ ਪ੍ਰਸਿੱਧੀਦੀ ਗੱਲ ਹੈ ਤਾਂ ਤੁਹਾਡੇ ਦੋਸਤ ਹੋਣ ਨੇ ਨਿਸ਼ਚਤ ਤੌਰ 'ਤੇ ਇਸ ਵਿਚ ਕੋਈ ਮਦਦ ਨਹੀਂ ਕੀਤੀ ਹੈ, ਨਾ ਹੀ ਇਹ ਤੁਹਾਡੇ ਨਾਲ ਮੇਰੇ ਰਿਸ਼ਤੇ 'ਤੇ ਨਿਰਭਰ ਕਰਦਾ ਹੈ। ਮੇਰੀ ਪ੍ਰਸਿੱਧੀ ਇਟਲੀ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦੀ ਮੇਰੀ ਯੋਗਤਾ 'ਤੇ ਨਿਰਭਰ ਕਰਦੀ ਹੈ, ਅਤੇ ਇਹੀ ਮੈਂ ਹਮੇਸ਼ਾ ਕੀਤਾ ਹੈ," ।
ਪ੍ਰਧਾਨ ਮੰਤਰੀ ਨੇ ਇਤਾਲਵੀ ਫ਼ੌਜੀ ਠਿਕਾਣਿਆਂ ਦੀ ਵਰਤੋਂ ਸੰਬੰਧੀ ਰਾਸ਼ਟਰਪਤੀ ਦੀਆਂ ਸ਼ਿਕਾਇਤਾਂ ਦਾ ਵੀ ਸਿੱਧੇ ਤੌਰ 'ਤੇ ਜਵਾਬ ਦਿੱਤਾ।
;
;
;
;
;
;
;
;