JALANDHAR WEATHER

ਇੰਗਲੈਂਡ ਖ਼ਿਲਾਫ਼ ਇਕ ਰੋਜ਼ਾ ਲੜੀ ਲਈ ਭਾਰਤ ਕ੍ਰਿਕਟ ਟੀਮ ਦਾ ਐਲਾਨ

ਮੁੰਬਈ, 21 ਜੂਨ - ਇੰਗਲੈਂਡ ਖ਼ਿਲਾਫ਼ 14 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਇਕ ਰੋਜ਼ਾ ਲੜੀ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਹੋਣਗੇ ਜਦਕਿ ਸ਼੍ਰੇਅਸ ਅਈਅਰ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਰੋਹਿਤ ਸ਼ਰਮਾ,ਵਿਰਾਟ ਕੋਹਲੀ,ਕੇ.ਐਲ. ਰਾਹੁਲ (ਵਿਕਟ ਕੀਪਰ), ਈਸ਼ਾਨ ਕਿਸ਼ਨ (ਵਿਕਟ ਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ,ਪ੍ਰਸਿਧ ਕ੍ਰਿਸ਼ਨਾ, ਹਰਸ਼ਿਤ ਸਿੰਘ ਰਾਣਾ, ਗੁਰਨੂਰ ਬਰਾੜ ਅਤੇ ਅਰਸ਼ਦੀਪ ਸਿੰਘ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਇੰਗਲੈਂਡ ਪਹਿਲਾ ਮੈਚ 14 ਜੁਲਾਈ ਨੂੰ ਅਜਬੈਸਟਨ, ਦੂਜਾ ਮੈਚ 16 ਜੁਲਾਈ ਨੂੰ ਕਾਰਡਿਫ ਵਿਖੇ ਅਤੇ ਤੀਜਾ ਮੈਚ 19 ਜੁਲਾਈ ਨੂੰ ਲਾਰਡਸ ਵਿਖੇ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ