ਭਾਰਤ ਸਰਕਾਰ ਵਲੋਂ ਮਨੁੱਖੀ ਤਸਕਰੀ ਰੋਕਣ ਲਈ ਅਟਾਰੀ ਸਰਹੱਦ ਤੇ ਦੋ ਦਿਨਾਂ ਸੈਮੀਨਾਰ ਸ਼ੁਰੂ
ਅਟਾਰੀ ਸਰਹੱਦ, (ਅੰਮ੍ਰਿਤਸਰ)- 21 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਿਭਾਗ ਲੈਂਡ ਪੋਰਟ ਅਥਾਰਟੀ ਵਲੋਂ ਅਟਾਰੀ ਸਰਹੱਦ ਤੇ ਸਥਿਤ ਆਈ.ਸੀ.ਪੀ. ਵਿਖੇ ਦੋ ਦਿਨਾਂ ਮਨੁੱਖੀ ਤਸਕਰੀ ਰੋਕੋ ਜਾਗਰੂਕਤਾ ਮੁਹਿੰਮ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਮੁਹਿੰਮ ਮਨੁੱਖੀ ਆਉਂਦੇ ਸਮੂਹ ਲੋਕਾਂ ਲਈ ਲਾਹੇਵੰਦ ਹੋਵੇਗੀ I ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਂਡ ਪੋਟਰ ਅਥੋਰਟੀ ਆਈ.ਸੀ.ਪੀ. ਅਟਾਰੀ ਸਰਹੱਦ ਦੇ ਮੈਨੇਜਰ ਸੂਰਜ ਭਾਮ ਹਾਂਡਾ ਨੇ ਦੱਸਿਆ ਕਿ ਕੱਲ੍ਹ ਤੋਂ ਅੰਮ੍ਰਿਤਸਰ ਮਨੁੱਖੀ ਤਸਕਰੀ ਰੋਕੂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੂੰ ਤਸਕਰਾਂ ਦੇ ਝਾਂਸੇ ਤੋਂ ਬਚਾਉਣਾ ਹੈ।
ਤਸਕਰ ਅੱਜਕੱਲ ਵਿਦੇਸ਼ੀ ਨੌਕਰੀ, ਉੱਚ ਤਨਖਾਹ, ਵਿਆਹ ਅਤੇ ਪੜ੍ਹਾਈ ਦੇ ਨਾਂ 'ਤੇ ਲੋਕਾਂ ਨੂੰ ਭਰਮਾਉਂਦੇ ਬਾਅਦ 'ਚ ਪਾਸਪੋਰਟ ਖੋਹ ਕੇ ਜ਼ਬਰੀ ਮਜ਼ਦੂਰੀ, ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਕੀਤੀ ਜਾਂਦੀ ਹੈ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 370 ਤਹਿਤ ਤਸਕਰੀ 'ਤੇ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਤਹਿਤ ਅਗਲੇ 30 ਦਿਨਾਂ 'ਚ 50 ਪਿੰਡਾਂ 'ਚ ਚੌਪਾਲ ਮੀਟਿੰਗਾਂ, 100 ਸਕੂਲਾਂ-ਕਾਲਜਾਂ 'ਚ ਸੈਮੀਨਾਰ ਅਤੇ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵਿਦੇਸ਼ੀ ਏਜੰਟ ਦਾ ਆਰ. ਐਨ. ਆਈ. ਲਾਇਸੈਂਸ ਤੇ ਸ਼ੱਕੀ ਗਤੀਵਿਧੀ ਦਿਸੇ ਤਾਂ ਤੁਰੰਤ 1098, 112 ਜਾਂ 181 'ਤੇ ਰਿਪੋਰਟ ਕਰਨੀ ਚਾਹੀਦੀ ਹੈ। ਸਾਰੀਆਂ ਹੈਲਪਲਾਈਨ 24x7, ਮੁਫ਼ਤ ਅਤੇ ਗੁਪਤ ਹਨ।
;
;
;
;
;
;
;