ਪ੍ਰੈੱਸ ਵਾਰਤਾ ਦੌਰਾਨ ਬਲਤੇਜ ਪੰਨੂ ਕਾਂਗਰਸ ਪਾਰਟੀ 'ਤੇ ਕੱਸੇ ਤਨਜ਼
ਚੰਡੀਗੜ੍ਹ, 5 ਜੁਲਾਈ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਂਗਰਸ ਪਾਰਟੀ 'ਤੇ ਤਨਜ਼ ਕਸਦਿਆਂ ਕਿ ਉਹ ਸਾਨੂੰ ਕਹਿੰਦੇ ਸਨ ਕਿ ਇਹ ਦਿੱਲੀ ਵਾਲਿਆਂ ਦੀ ਗੱਲ ਸੁਣਦੇ ਹਨ ਉਥੋਂ ਆਏ ਫੈਸਲਿਆਂ ਨੂੰ ਲਾਗੂ ਕਰਦੇ ਹਨ। ਉਨਾਂ ਸਵਾਲ ਕਿ ਹੁਣ ਕਾਂਗਰਸ ਵਿਚ ਚੱਲ ਰਹੀ ਖਿੱਚੋ ਤਾਣ ਦੇ ਮੱਦੇ ਨਜ਼ਰ ਪੰਜਾਬ ਤੋਂ ਬਾਹਰਲੇ ਨੇਤਾ ਤੇ ਕਾਂਗਰਸ ਦੇ ਆਗੂ ਭੁਪੇਸ਼ ਬਘੇਲ ਚੰਡੀਗੜ੍ਹ ਆ ਰਹੇ ਹਨ, ਇਸ ਤੇ ਹੁਣ ਕਾਂਗਰਸ ਦਾ ਕੀ ਕਹਿਣਾ ਹੈ? ਬਲਤੇਜ ਪੰਨੂ ਨੇ ਕਿਹਾ ਕਿ ਇਕ ਨਵੇਂ ਗਠਜੋੜ ਏ.ਬੀ.ਸੀ. (ਅਕਾਲੀ ਭਾਜਪਾ ਤੇ ਕਾਂਗਰਸ) ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ, ਇਨ੍ਹਾਂ ਪਾਰਟੀਆਂ ਦਾ ਇਕੋ ਇਕ ਏਜੰਡਾ ਹੈ, ਆਮ ਆਦਮੀ ਪਾਰਟੀ ਪ੍ਰਤੀ ਕੂੜ ਪ੍ਰਚਾਰ ਕਰਨਾ। ਬਲਤੇਜ ਪੰਨੂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਵਿਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਕਰਵਾਏ ਕੰਮਾਂ ਦੇ ਆਧਾਰ 'ਤੇ ਵੋਟਾਂ ਲਈ ਜਾਣਗੇ, ਜਿਨ੍ਹਾਂ ਵਿਚ ਉਨ੍ਹਾਂ ਵਲੋਂ 600 ਯੂਨਿਟ ਮੁਫ਼ਤ ਬਿਜਲੀ ਦੇਣਾ, ਦਿਨ ਸਮੇਂ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰੰਤਰ ਬਣਾਈ ਰੱਖਣਾ, ਔਰਤਾਂ ਨੂੰ ਉਨਾਂ ਦੇ ਖਾਤਿਆਂ ਵਿਚ ਮਾਣ ਭੱਤੇ ਵਜੋਂ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਦੇਣ ਤੋਂ ਇਲਾਵਾ ਪੰਜਾਬ ਦੀਆਂ ਟੇਲਾਂ/ਨਹਿਰਾਂ ਵਿਚ ਪਾਣੀ ਪਹੁੰਚਾਉਣਾ ਆਦਿ ਮਹੱਤਵਪੂਰਨ ਕੀਤੇ ਕਾਰਜ ਹਨ। ਜਦਕਿ ਵਿਰੋਧੀ ਪਾਰਟੀਆਂ ਵਲੋਂ 70 ਸਾਲਾਂ ਵਿਚ ਅਜਿਹਾ ਕੁਝ ਨਹੀਂ ਕੀਤਾ ਗਿਆ ਜੋ ਆਮ ਲੋਕਾਂ ਦੇ ਹਿੱਤ ਵਿਚ ਹੋਵੇ। ਬਲਤੇਜ ਪੰਨੂ ਨੇ ਕਾਂਗਰਸ 'ਤੇ ਤਨਜ਼ ਕਸਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਪਹਿਲਾਂ ਵੀ ਕਾਂਗਰਸ ਦਾ ਵਿੰਗ (ਕੈਪਟਨ ਅਮਰਿੰਦਰ ਸਿੰਘ ,ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ , ਰਵਨੀਤ ਬਿੱਟੂ ਆਦਿ) ਸ਼ਾਮਿਲ ਹਨ, ਚੱਲ ਰਿਹਾ ਹੈ ਉਥੇ ਕੁਝ ਨਾਰਾਜ਼ ਕਾਂਗਰਸੀ ਵੀ ਉਸ ਵਿੰਗ ਵਿਚ ਸ਼ਾਮਿਲ ਹੋ ਸਕਦੇ ਹਨ ਜਿਸ ਦਾ ਆਮ ਆਦਮੀ ਪਾਰਟੀ ਨੂੰ ਚੋਣਾਂ ਦੌਰਾਨ ਫਾਇਦਾ ਹੀ ਹੋਣਾ ਹੈ।
;
;
;
;
;
;
;
;