JALANDHAR WEATHER

ਲੁਧਿਆਣਾ 'ਚ ਮੰਦਰ 'ਤੇ ਹਮਲਾ, 25 ਹਮਲਾਵਰਾਂ ਨੇ ਕੀਤਾ ਪਥਰਾਅ

ਲੁਧਿਆਣਾ, 9 ਜੁਲਾਈ (ਪਰਮਿੰਦਰ ਆਹੂਜਾ, ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਇਕ ਮੰਦਰ 'ਤੇ ਕਰੀਬ 25 ਹਥਿਆਰਬੰਦ ਹਮਲਾਵਰਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਹਮਲਾਵਰ ਹੱਥਾਂ ਵਿਚ ਤਲਵਾਰਾਂ ਅਤੇ ਪਿਸਤੌਲ ਲਹਿਰਾਉਂਦੇ ਹੋਏ ਮੰਦਰ ਵਿਚ ਦਾਖ਼ਲ ਹੁੰਦੇ ਅਤੇ ਪਥਰਾਅ ਕਰਦੇ ਨਜ਼ਰ ਆ ਰਹੇ ਹਨ। ਹਮਲੇ ਦੌਰਾਨ ਮੰਦਰ ਦੇ ਸ਼ੀਸ਼ੇ ਵੀ ਤੋੜੇ ਗਏ।

ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਵੱਡਾ ਰੋਸ ਹੈ। ਦੇਰ ਰਾਤ ਲੋਕਾਂ ਨੇ ਥਾਣਾ-7 ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ SC/ST ਐਕਟ ਅਤੇ ਧਾਰਮਿਕ ਬੇਅਦਬੀ ਦੀਆਂ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕਰਕੇ ਤੁਰੰਤ ਜੇਲ੍ਹ ਭੇਜਿਆ ਜਾਵੇ।

ਸਥਾਨਕ ਨਿਵਾਸੀ ਚੰਦਰਪਾਲ ਮੁਤਾਬਕ, ਈ.ਡਬਲਯੂ.ਐਸ. ਕਾਲੋਨੀ ਵਿਚ ਕੁਝ ਲੋਕ ਕਥਿਤ ਤੌਰ 'ਤੇ ਨਸ਼ਾ ਵੇਚ ਰਹੇ ਸਨ। ਆਗੂਆਂ ਨੇ ਉਨ੍ਹਾਂ ਨੂੰ ਨਸ਼ੇ ਦਾ ਕਾਰੋਬਾਰ ਬੰਦ ਕਰਨ ਲਈ ਕਿਹਾ ਸੀ, ਜਿਸ ਕਾਰਨ ਦੋਸ਼ੀ ਰੰਜਿਸ਼ ਰੱਖਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਇਸੇ ਰੰਜਸ਼ ਦੇ ਚਲਦਿਆਂ 6 ਜੁਲਾਈ ਨੂੰ ਹਮਲਾਵਰਾਂ ਨੇ ਮੰਦਰ ਅਤੇ ਇਲਾਕੇ ਵਿਚ ਹੰਗਾਮਾ ਕੀਤਾ।

ਉੱਧਰ, ਪੁਲਿਸ ਨੇ ਜ਼ਖ਼ਮੀ ਨੌਜਵਾਨ ਦੀ ਸ਼ਿਕਾਇਤ 'ਤੇ 6 ਨਾਮਜ਼ਦ ਅਤੇ 20 ਤੋਂ 25 ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ