ਸਕੂਟਰੀ-ਟਰੱਕ ਹਾਦਸੇ ਵਿਚ ਨੂੰਹ ਦੀ ਮੌਤ, ਸੱਸ ਜਖ਼ਮੀ ਹਾਲਤ ਗੰਭੀਰ
ਭਵਾਨੀਗੜ੍ਹ, (ਸੰਗਰੂਰ), 9 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਫੱਗੂਵਾਲਾ ਦੇ ਮੁੱਖ ਮਾਰਗ ’ਤੇ ਬਣੇ ਕੱਟ ’ਤੇ ਸਕੂਟਰੀ ਅਤੇ ਟਰੱਕ ਵਿਚਾਰ ਹੋਏ ਹਾਦਸੇ ਵਿਚ ਇਕ ਔਰਤ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗਾਂਧੀਨਗਰ ਦੀਆਂ ਵਾਸੀ ਸੱਸ ਪਰਮਜੀਤ ਕੌਰ ਪੰਮੀ ਪਤਨੀ ਜੋਗਿੰਦਰ ਰਾਮ ਅਤੇ ਨੂੰਹ ਮਨਜੀਤ ਰਾਣੀ ਸਕੂਟਰੀ ’ਤੇ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾ ਰਹੀਆਂ ਸਨ, ਜਦੋਂ ਫੱਗੂਵਾਲਾ ਕੱਟ ’ਤੇ ਪਹੁੰਚੀਆਂ ਤਾਂ ਪਿਛੋਂ ਆਉਂਦੇ ਟਰੱਕ, ਜੋ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾ ਰਿਹਾ ਸੀ, ਨਾਲ ਇਨ੍ਹਾਂ ਦਾ ਹਾਦਸਾ ਹੋ ਜਾਣ ਕਾਰਨ ਇਹ ਦੋਵੇਂ ਗੰਭੀਰ ਹਾਲਤ ਵਿਚ ਜਖ਼ਮੀ ਹੋ ਗਈਆਂ, ਇਥੋਂ ਦੀ ਲੰਘ ਰਹੇ ਐਸ.ਪੀ ਨਵਰੀਤ ਸਿੰਘ ਤੂਰ ਨੇ ਆਪਣੀ ਗੱਡੀ ਰੋਕ ਕੇ ਜਖ਼ਮੀਆਂ ਨੂੰ, ਉਥੋਂ ਇਕ ਥ੍ਰੀਵੀਲਰ ਰਾਹੀਂ ਹਸਪਤਾਲ ਪਹੁੰਚਾਇਆ। ਗਾਂਧੀਨਗਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸੇ ਦੀਆਂ ਜਖ਼ਮੀ ਔਰਤਾਂ ਵਿਚੋਂ ਨੂੰਹ ਮਨਜੀਤ ਰਾਣੀ ਦੀ ਮੌਤ ਹੋ ਗਈ, ਜਦੋਂ ਕਿ ਪਰਮਜੀਤ ਕੌਰ ਪੰਮੀ ਨੂੰ ਪਟਿਆਲਾ ਭੇਜਿਆ ਗਿਆ, ਜਿਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸੰਬੰਧੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
;
;
;
;
;
;
;
;