ਸਾਰੇ ਐਸ.ਆਈ.ਆਰ. ’ਚ ਕਰਨ ਸਹਿਯੋਗ- ਅਮਨ ਅਰੋੜਾ
;ਚੱੰਡੀਗੜ੍ਹ, 9 ਜੁਲਾਈ- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ ’ਚ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਸਾਂਝੀ ਕੀਤੀ ਕਿ ਚੋਣ ਕਮਿਸ਼ਨ ਵਲੋਂ ਵੋਟਰ ਲਿਸਟ ਦੀ ਸੁਧਾਈ/ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਸਾਰੇ ਉਸ ਦਾ ਸਹਿਯੋਗ ਕਰਨ, ਕਿਉਂ ਜੋ ਪੰਜਾਬ ਸਰਕਾਰ ਦੀਆਂ ਸਾਰੀਆਂ ਵੈਲਫੇਅਰ ਸਕੀਮਾਂ ਜਿੰਨ੍ਹਾਂ ਵਿਚ ਮਾਵਾਂ ਧੀਆਂ ਲਈ ਸਕੀਮ, 10 ਲੱਖ ਦਾ ਹੈਲਥ ਕਾਰਡ, ਪੈਨਸ਼ਨ ,ਰਾਸ਼ਨ,ਸਭ ਵੋਟਰ ਆਈ.ਡੀ ਨਾਲ ਜੁੜੀਆਂ ਹੋਈਆਂ ਹਨ। ਅਮਨ ਅਰੋੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਜੇ ਵੋਟ ਕੱਟੀ ਗਈ ਤਾਂ ਸਕੀਮਾਂ ਦਾ ਲਾਭ ਵੀ ਬੰਦ ਹੋ ਸਕਦਾ ਹੈ। ਇਸੇ ਦੌਰਾਨ ਅਮਨ ਅਰੋੜਾ ਨੇ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਬਾਰੇ ਤਨਜ਼ ਕਸਦੇ ਹੋਏ ਕਿਹਾ ਕਿ ਇਨ੍ਹਾਂ ਦਾ ਕੁਝ ਬਣਨ ਵਾਲਾ ਨਹੀਂ। ਫਿਲਮ ਸਤਲੁਜ ’ਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਉਸ ਕਾਲੇ ਦੌਰ ਵਿਚ, ਜੋ ਕੁਝ ਵਾਪਰਿਆ ਉਸ ਵਿਚ ਚਾਹੇ ਪੁਲਿਸ ਵਲੋਂ, ਚਾਹੇ ਅੱਤਵਾਦੀਆਂ ਵਲੋਂ ਨੌਜਵਾਨ ਮਰੇ ਆਖਰਕਾਰ ਉਹ ਪੰਜਾਬ ਦੇ ਹੀ ਪੁੱਤ ਸਨ। ਪੰਜਾਬ ਦੀ ਪ੍ਰਧਾਨ ਮੰਤਰੀ ਦੀ ਫੇਰੀ ’ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਉਹ ਪ੍ਰਧਾਨ ਮੰਤਰੀ ਜੀ ਨੂੰ ਜੀ ਆਇਆਂ ਆਖਦੇ ਹਨ, ਉੱਥੇ ਇਹ ਵੀ ਅਪੀਲ ਕਰਦੇ ਹਨ ਕਿ ਉਹ ਪੰਜਾਬ ਆਉਣ ਸਮੇਂ ਪੰਜਾਬ ਦਾ ਰੋਕਿਆ ਹੋਇਆ ਤੇ ਬਣਦਾ ਆਰ.ਡੀ.ਐਫ ਵੀ ਨਾਲ ਲੈ ਕੇ ਆਉਣ ਤਾਂ ਹੋਰ ਵੀ ਚੰਗਾ ਹੋਵੇਗਾ।
;
;
;
;
;
;
;
;