ਚੰਡੀਗੜ੍ਹ ’ਚ ਹੋਈ ਚੰਨੀ ਧੜੇ ਦੀ ਮੀਟਿੰਗ, ਨਹੀਂ ਖੋਲ੍ਹੇ ਪੱਤੇ
ਚੰਡੀਗੜ੍ਹ, 9 ਜੁਲਾਈ (ਵਿਕਰਮਜੀਤ ਸਿੰਘ ਮਾਨ)- ਰਾਣਾ ਗੁਰਜੀਤ ਦੇ ਘਰ ਚੰਨੀ ਧੜੇ ਦੀ ਮੀਟਿੰਗ ਹੋਈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਬਰਿੰਦਰਜੀਤ ਪਾਹੜਾ ਅਤੇ ਕਈ ਹੋਰ ਆਗੂ ਸ਼ਾਮਿਲ ਹੋਏ l ਇਸ ਮੌਕੇ ਰਾਣਾ ਗੁਰਜੀਤ ਨੇ ਕਿਹਾ ਕਿ ਸਾਰੇ ਇਕੱਠੇ ਹੋਕੇ ਮੇਰੇ ਕੋਲ ਆਏ ਕਿ ਕਾਂਗਰਸ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ l ਜੇਕਰ ਮੇਰੇ ਨਾਲ ਕਪੂਰਥਲਾ ਵਿਚ ਧੱਕਾ ਹੋਇਆ, ਲੋਕਤੰਤਰ ਦਾ ਕਤਲ ਹੋਇਆ, ਤਾਂ ਚੁੱਪ ਨਹੀਂ ਬੈਠਾਂਗੇ, ਅਦਾਲਤ ਜਾਵਾਂਗੇ l ਸਾਰੇ ਮੇਰਾ ਮਨੋਬਲ ਉੱਚਾ ਕਰਨ ਲਈ ਆਏ l
ਕਾਂਗਰਸ ਦੇ ਕਲੇਸ਼ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੇਰੀ ਬਘੇਲ ਨਾਲ ਕੋਈ ਗੱਲਬਾਤ ਨਹੀਂ ਹੋਈ, ਸੱਕਤਰ ਸੂਰਜ ਠਾਕੁਰ ਨਾਲ ਗੱਲ ਹੋਈ ਸੀ ਅਤੇ ਉਹਨਾਂ ਨੂੰ ਮੈਂ ਮਿਲਾਂਗਾ। ਉਨ੍ਹਾਂ ਕਿਹਾ ਕਿ ਹਾਈਕਮਾਨ ਤੋਂ ਕੋਈ ਵੀ ਬੰਦਾ ਬਾਹਰ ਨਹੀਂ , ਕੋਈ ਉਪਰ ਨਹੀਂ। ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਸਾਰਾ ਕੁਝ ਠੀਕ ਹੋ ਜਾਏਗਾ l ਅੰਦਰ ਕੀ ਗੱਲ ਹੋਈ , ਇਸ ਬਾਰੇ ਉਨ੍ਹਾਂ ਕਿਹਾ ਕਿ ਇਹ ਮੇਰਾ ਅੰਦਰੂਨੀ ਮਾਮਲਾ ਹੈ , ਤੁਸੀਂ ਥੋਪ ਨਹੀਂ ਸਕਦੇ l ਅਸੀਂ ਸਾਰੇ ਪਾਰਟੀ ਦੇ ਵਰਕਰ ਹਾਂ, ਅਸੀਂ ਜਲਦ ਬਘੇਲ ਨੂੰ ਮਿਲਾਂਗੇ l
;
;
;
;
;
;
;
;