ਈਰਾਨ ਨੇ ਕੁਵੈਤ ਦੇ ਪਾਣੀ ਵਾਲੇ ਪਲਾਂਟ, ਤੇਲ ਸਹੂਲਤਾਂ ਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ
ਦੁਬਈ, 18 ਜੁਲਾਈ (ਏਜੰਸੀ)-ਕੁਵੈਤ ’ਚ ਈਰਾਨ ਵਲੋਂ ਮਿਜ਼ਾਈਲ ਤੇ ਡਰੋਨ ਹਮਲਿਆਂ ਦੀ ਨਵੀਂ ਲਹਿਰ ਚਲਾਈ ਗਈ। ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਵੈਤ ਦੇ ਕੈਂਪ ਅਰੀਫਜ਼ਾਨ ਸਮੇਤ ਅਮਰੀਕੀ ਫ਼ੌਜ ਨਾਲ ਜੁੜੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ। ਹਮਲਿਆਂ ਕਾਰਨ ਕੁਵੈਤ ਦੇ ਇਕ ਸਮੁੰਦਰੀ ਪਾਣੀ ਨੂੰ ਪੀਣਯੋਗ ਬਣਾਉਣ ਵਾਲੇ ਪਲਾਂਟ, ਕੁਝ ਤੇਲ ਸਹੂਲਤਾਂ ਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਹੈ।
;
;
;
;
;
;
;
;