ਪਾਕਿ ਨੇ ਭਾਰਤੀ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ 24 ਅਗਸਤ ਤੱਕ ਵਧਾਈ
ਕਰਾਚੀ, 18 ਜੁਲਾਈ (ਏਜੰਸੀ)-ਪਾਕਿ ਦੀ ਏਅਰਪੋਰਟ ਅਥਾਰਟੀ ਅਨੁਸਾਰ ਪਾਕਿਸਤਾਨ ਨੇ ਸਨਿਚਰਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਸਮਾਂ-ਹੱਦ 24 ਅਗਸਤ ਤੱਕ ਵਧਾ ਦਿੱਤੀ ਹੈ। ਅਥਾਰਟੀ ਵਲੋਂ ਜਾਰੀ ‘ਨੋਟਿਸ ਟੂ ਏਅਰਮੈਨ’ ਅਨੁਸਾਰ ਇਹ ਪਾਬੰਦੀ ਭਾਰਤ ’ਚ ਰਜਿਸਟਰਡ, ਸੰਚਾਲਿਤ, ਮਾਲਕੀ ਵਾਲੇ ਤੇ ਲੀਜ਼ ’ਤੇ ਲਏ ਗਏ ਜਹਾਜ਼ਾਂ ’ਤੇ ਲਾਗੂ ਹੁੰਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜੀ ਤੇ ਨਾਗਰਿਕ ਜਹਾਜ਼ਾਂ ਦੁਆਰਾ ਪਾਕਿਸਤਾਨੀ ਹਵਾਈ ਖੇਤਰ ਦੇ ਇਸਤੇਮਾਲ ’ਤੇ ਲੱਗੀ ਰੋਕ ਅਜੇ ਵੀ ਲਾਗੂ ਹੈ। ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ’ਚ 26 ਲੋਕਾਂ ਦੀ ਮੌਤ ਦੇ ਬਾਅਦ ਪਾਕਿਸਤਾਨ ਖਿਲਾਫ਼ ਚੁੱਕੇ ਗਏ ਕਦਮਾਂ ਤਹਿਤ ਭਾਰਤ ਨੇ ਵੀ ਪਾਕਿਸਤਾਨ ’ਚ ਰਜਿਸਟਰਡ ਸਾਰੇ ਜਹਾਜ਼ਾਂ, ਏਅਰਲਾਈਨਜ਼ ਤੇ ਫ਼ੌਜੀ ਉਡਾਣਾਂ ਲਈ ਆਪਣੇ ਹਵਾਈ ਖੇਤਰ ’ਤੇ ਇਸੇ ਤਰ੍ਹਾਂ ਦੀ ਰੋਕ ਲਗਾਈ ਰੱਖੀ ਹੈ। ਪਹਿਲਗਾਮ ਹਮਲੇ ਦੇ ਬਾਅਦ ਵਧੇ ਤਣਾਅ ਕਾਰਨ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਇਕ-ਦੂਜੇ ਦੀਆਂ ਏਅਰਲਾਈਨਾਂ ਲਈ ਆਪਣਾ-ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
;
;
;
;
;
;
;
;