ਈ.ਡੀ. ਵਲੋਂ ਅਸ਼ੋਕ ਖਰਾਤ ਵਿਰੁੱਧ ਦੋਸ਼ ਪੱਤਰ ਦਾਖ਼ਲ
ਨਵੀਂ ਦਿੱਲੀ, 18 ਜੁਲਾਈ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮਹਾਰਾਸ਼ਟਰ ਦੇ ਢੋਂਗੀ ਬਾਬਾ ਅਸ਼ੋਕ ਖਰਾਤ, ਉਸਦੀ ਪਤਨੀ ਅਤੇ ਹੋਰਾਂ ਵਿਰੁੱਧ ਮਨੀ ਲਾਂਡਰਿੰਗ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਉਸ ’ਤੇ ਦੋਸ਼ ਹੈ ਕਿ ਉਸਨੇ ਭਗਵਾਨ ਸ਼ਿਵ ਦਾ ਅਵਤਾਰ ਹੋਣ ਦਾ ਦਾਅਵਾ ਕਰਕੇ ਆਪਣੇ ਪੈਰੋਕਾਰਾਂ ਨਾਲ ਧੋਖਾ ਕੀਤਾ ਅਤੇ ਦੋ ਸਹਿਕਾਰੀ ਕ੍ਰੈਡਿਟ ਸੁਸਾਇਟੀਆਂ ਰਾਹੀਂ ਅਪਰਾਧ ਦੀ ਕਮਾਈ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਟਿਕਾਣੇ ਲਗਾਇਆ।ਅਸ਼ੋਕ ਕੁਮਾਰ ਏਕਨਾਥ ਖਰਾਤ, ਜਿਸਨੂੰ ਕੈਪਟਨ ਜਾਂ ਬੰਧੂ ਬਾਬਾ ਵੀ ਕਿਹਾ ਜਾਂਦਾ ਹੈ, ਜਿਸ ‘ਤੇ ਕਈ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ, ਨੂੰ 19 ਮਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੁਲਿਸ ਹਿਰਾਸਤ ਵਿੱਚ ਹੋਣ ‘ਤੇ ਗ੍ਰਿਫ਼ਤਾਰ ਕੀਤਾ ਸੀ।ਈ.ਡੀ. ਦੇ ਇੱਕ ਬਿਆਨ ਅਨੁਸਾਰ, ਸ਼ੁੱਕਰਵਾਰ ਨੂੰ ਮੁੰਬਈ ਦੀ ਇੱਕ ਵਿਸ਼ੇਸ਼ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ ਐੱਮ ਐੱਲ ਏ) ਅਦਾਲਤ ਵਿੱਚ ਦੋਸ਼ ਪੱਤਰ ਦਾਖਲ ਕੀਤਾ ਗਿਆ, ਜਿਸ ਵਿੱਚ ਖਰਾਤ, ਉਸਦੀ ਪਤਨੀ ਕਲਪਨਾ ਅਤੇ ਚਾਰ ਹੋਰਾਂ ਨੂੰ ਦੋਸ਼ੀ ਬਣਾਇਆ ਗਿਆ ਸੀ।ਦੋਸ਼ ਹੈ ਕਿ ਨਾਸਿਕ ਦਾ ਰਹਿਣ ਵਾਲਾ ਖਰਾਤ, ਜਬਰੀ ਵਸੂਲੀ ਵਿੱਚ ਰੁੱਝਿਆ ਹੋਇਆ ਸੀ ਅਤੇ ਅਪਰਾਧਿਕ ਧਮਕੀਆਂ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਦਾ ਸੀ।ਖਰਾਤ ਇਸ ਸਮੇਂ ਨਿਆਂਇਕ ਹਿਰਾਸਤ ਵਿਚ ਹੈ। ਈ.ਡੀ. ਨੇ ਇਸ ਮਾਮਲੇ ਵਿਚ 36.90 ਕਰੋੜ ਰੁਪਏ ਦੀ ਜਾਇਦਾਦ ਨੂੰ ਵੀ ਕੁਰਕ ਅਤੇ ਜ਼ਬਤ ਕਰ ਲਿਆ ਹੈ।ਖਰਾਤ ਨੂੰ ਪਹਿਲੀ ਵਾਰ 18 ਮਾਰਚ ਨੂੰ ਨਾਸਿਕ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਦੋਂ ਇੱਕ ਵਿਆਹੁਤਾ ਔਰਤ ਨੇ ਉਸ ‘ਤੇ ਤਿੰਨ ਸਾਲਾਂ ਤੱਕ ਵਾਰ-ਵਾਰ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਸੀ।
;
;
;
;
;
;
;
;