ਹਮਲੇ ਜਾਰੀ ਰਹੇ ਤਾਂ ਅਮਰੀਕਾ ਨੂੰ ਕਦੇ ਨਾ ਭੁੱਲਣ ਵਾਲਾ ਸਬਕ ਸਿਖਾਵਾਂਗੇ-ਮੋਜਤਬਾ ਖਾਮੇਨੇਈ
ਦੁਬਈ, 18 ਜੁਲਾਈ (ਏਜੰਸੀ)-ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਹਮਲੇ ਜਾਰੀ ਰੱਖੇ ਤਾਂ ਉਸ ਨੂੰ ‘ਕਦੇ ਨਾ ਭੁੱਲਣ ਵਾਲਾ ਸਬਕ’ ਸਿਖਾਇਆ ਜਾਵੇਗਾ। ਖਾਮੇਨੇਈ ਦਾ ਇਹ ਬਿਆਨ ਸਰਕਾਰੀ ਟੈਲੀਵਿਜ਼ਨ ’ਤੇ ਪੜ੍ਹ ਕੇ ਸੁਣਾਇਆ ਗਿਆ। ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਉਨ੍ਹਾਂ ਨੂੰ ਅਜੇ ਤੱਕ ਜਨਤਕ ਰੂਪ ਨਾਲ ਨਹੀਂ ਵੇਖਿਆ ਗਿਆ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤਾਂ ਨੂੰ ਬੇਕਾਰ ਤੇ ਅਵੈਧ ਦੱਸਿਆ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਈਰਾਨ ਦੇ ਇਕ ਵਾਰਤਾਕਾਰ ਨੇ ਕਿਹਾ ਸੀ ਕਿ ਤਹਿਰਾਨ ਉਸ ਅੰਤਰਿਮ ਸਮਝੌਤੇ ਤਹਿਤ ਆਪਣੀ ਪ੍ਰਤੀਬੱਧਤਾਵਾਂ ਨੂੰ ਰੋਕ ਰਿਹਾ ਹੈ, ਜਿਸ ’ਤੇ ਦੋਵਾਂ ਦੇਸ਼ਾਂ ਨੇ ਲਗਪਗ ਇਕ ਮਹੀਨੇ ਪਹਿਲਾਂ ਦਸਤਖਤ ਕੀਤੇ ਸਨ।
;
;
;
;
;
;
;
;