JALANDHAR WEATHER

ਹਰਿਆਣਾ ਪੁਲਿਸ ਨੇ ਮੇਦਾਂਤਾ ਹਸਪਤਾਲ ਵਿਚ ਸੋਨਮ ਵਾਂਗਚੁਕ ਨੂੰ ਮਿਲਣ ਤੋਂ ਰੋਕਿਆ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ

ਗੁਰੂਗ੍ਰਾਮ (ਹਰਿਆਣਾ), 22 ਜੁਲਾਈ - ਪੁਲਿਸ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੂੰ ਮੇਦਾਂਤਾ ਹਸਪਤਾਲ ਵਿਚ ਸੋਨਮ ਵਾਂਗਚੁਕ ਨੂੰ ਮਿਲਣ ਤੋਂ ਰੋਕ ਦਿੱਤਾ। ਇਸ ਮੌਕੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜਨੇ ਕਿਹਾ, "ਅਸੀਂ ਉਦੋਂ ਤੱਕ ਬੈਠੇ ਰਹਾਂਗੇ ਜਦੋਂ ਤੱਕ ਸਾਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਦਾ ਅਤੇ ਭਾਵੇਂ ਰਾਤ ਹੋਵੇ ਜਾਂ ਸਵੇਰ, ਅਸੀਂ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਹੀ ਜਾਵਾਂਗੇ। ਸਾਨੂੰ ਇਹ ਮੈਡੀਕਲ ਪ੍ਰੋਟੋਕੋਲ ਦਿਖਾਓ। ਸਾਡੇ ਸਾਹਮਣੇ ਬਹੁਤ ਸਾਰੇ ਨੇਤਾ ਆਏ, ਤੁਸੀਂ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਸਾਡੇ ਲਈ ਮੈਡੀਕਲ ਪ੍ਰੋਟੋਕੋਲ ਆਇਆ ਅਤੇ ਸਾਡੇ ਪ੍ਰਤੀ ਪੁਲਿਸ ਦਾ ਰਵੱਈਆ ਬਹੁਤ ਗਲਤ ਸੀ ਅਤੇ ਅਸੀਂ ਇੱਥੇ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਾਨੂੰ ਮਿਲਣ ਦਾ ਮੌਕਾ ਨਹੀਂ ਮਿਲਦਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ