ਅੱਜ ਦਾ ਦਿਨ ਪੂਰੇ ਦੇਸ਼ ’ਚ ਤਿਉਹਾਰ ਵਰਗਾ- ਸਮਿ੍ਤੀ ਇਰਾਨੀ

ਨਵੀਂ ਦਿੱਲੀ, 22 ਸਤੰਬਰ- ਮਹਿਲਾ ਰਾਖ਼ਵਾਂਕਰਨ ਬਿੱਲ ’ਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਅੱਜ ਦਾ ਦਿਨ ਪੂਰੇ ਦੇਸ਼ ’ਚ ਤਿਉਹਾਰ ਵਰਗਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਜ਼ਾਦੀ ’ਚ ਯੋਗਦਾਨ ਪਾਉਣ ਵਾਲੀਆਂ ਕਈ ਔਰਤਾਂ ਨੇ ਵੀ ਅਪੀਲ ਕੀਤੀ ਕਿ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਜਾਵੇ। ਉਦੋਂ ਤੋਂ ਲੈ ਕੇ ਹੁਣ ਤੱਕ ਔਰਤਾਂ ਲਈ ਇਹ ਸੁਪਨਾ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਪ੍ਰਧਾਨਸੇਵਕ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਨਵੀਂ ਪਾਰਲੀਮੈਂਟ ਇਤਿਹਾਸ ਦੀ ਚਸ਼ਮਦੀਦ ਗਵਾਹ ਹੋਵੇਗੀ। ਉਨ੍ਹਾਂ ਸਾਲਾਂ ਦਾ ਸੰਘਰਸ਼ ਇਸ ਬਿੱਲ ਨੂੰ ਪਾਸ ਕਰਕੇ 72 ਘੰਟਿਆਂ ਵਿਚ ਖ਼ਤਮ ਕਰ ਦਿੱਤਾ।