ਬੇਮੌਸਮੇ ਮੀਂਹ ਨੇ ਵਿਛਾਈ ਪੱਕਣ 'ਤੇ ਆਈ ਝੋਨੇ ਦੀ ਫ਼ਸਲ

ਮਮਦੋਟ/ਸੰਧਵਾਂ, 23 ਸਤੰਬਰ (ਰਾਜਿੰਦਰ ਸਿੰਘ ਹਾਂਡਾ/ਪ੍ਰੇਮੀ ਸੰਧਵਾਂ)-ਸਵੇਰ ਤੋਂ ਹੀ ਪੈ ਰਹੇ ਬੇਮੌਸਮੇ, ਭਾਰੀ ਤੇ ਦਰਮਿਆਨੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੀਂਹ ਅਤੇ ਵਗੀ ਤੇਜ ਹਨੇਰੀ ਨਾਲ ਪੱਕਣ 'ਤੇ ਆਈ ਝੋਨੇ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ, ਜਿਸ ਨਾਲ ਦਾਣੇ ਕਮਜ਼ੋਰ ਪੈ ਜਾਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।