ਕਾਗਜ਼ੀ ਬੈਲਟ 'ਤੇ ਹੋਣੀਆਂ ਚਾਹੀਦੀਆਂ ਹਨ 2024 ਦੀਆਂ ਚੋਣਾਂ-ਮਨੀਸ਼ ਤਿਵਾੜੀ

ਨਵੀਂ ਦਿੱਲੀ, 23 ਸਤੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਇਕ ਮਸ਼ੀਨ ਹੈ ਅਤੇ ਕਿਸੇ ਵੀ ਮਸ਼ੀਨ ਦੀ ਤਰ੍ਹਾਂ, ਇਸ ਵਿਚ ਵੀ ਧਾਂਦਲੀ ਕੀਤੀ ਜਾ ਸਕਦੀ ਹੈ, ਇਸ ਨੂੰ ਹੈਕ ਕੀਤਾ ਜਾ ਸਕਦਾ ਹੈ, ਇਸ ਨੂੰ ਰੋਕਿਆ ਜਾ ਸਕਦਾ ਹੈ, ਇਸ ਨਾਲ ਖੇਡਿਆ ਜਾ ਸਕਦਾ ਹੈ। ਇਸ ਲਈ, ਅਜਿਹੇ ਹਾਲਾਤ ਵਿਚ, 2024 ਦੀਆਂ ਚੋਣਾਂ ਕਾਗਜ਼ੀ ਬੈਲਟ 'ਤੇ ਹੀ ਹੋਣੀਆਂ ਚਾਹੀਦੀਆਂ ਹਨ।