ਕਾਵੇਰੀ ਜਲ ਪ੍ਰਬੰਧਨ ਅਥਾਰਟੀ ਨੂੰ ਸਮਝਉਣ 'ਚ ਨਾਕਾਮ ਰਹੀ ਕਰਨਾਟਕ ਸਰਕਾਰ-ਕੁਮਾਰਸਵਾਮੀ

ਮਾਂਡਿਆ, 23 ਸਤੰਬਰ -ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ.ਡੀ.ਐਸ. ਨੇਤਾ ਐਚ.ਡੀ. ਕੁਮਾਰਸਵਾਮੀ ਨੇ ਕਾਂਗਰਸ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ 'ਤੇ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਅਤੇ ਕਾਵੇਰੀ ਵਾਟਰ ਰੈਗੂਲੇਟਰੀ ਕਮੇਟੀ ਨੂੰ ਰਾਜ ਵਿਚ ਮੌਜੂਦਾ ਸਥਿਤੀ ਬਾਰੇ ਯਕੀਨ ਦਿਵਾਉਣ ਵਿਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ।