ਪੰਜਾਬ ਪੁਲਿਸ ਵਲੋਂ 3 ਪੈਕਟ ਹੈਰੋਇਨ ਬਰਾਮਦ
ਖਾਲੜਾ, 29 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਦੇ ਖ਼ੇਤਾਂ ਵਿਚੋ ਪੰਜਾਬ ਪੁਲਿਸ ਵਲੋਂ 3 ਪੈਕਟ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਵਲੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਰਾਤ ਵੇਲੇ ਪਾਕਿਸਤਾਨੀ ਡਰੋਨ ਵਲੋਂ ਇਹ ਹੈਰੋਇਨ ਸੁੱਟੀ ਗਈ ਹੋਵੇਗੀ।