ਮੱਧ ਪ੍ਰਦੇਸ਼: ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟ ਦੀ ਐਮਰਜੈਂਸੀ ਲੈਂਡਿੰਗ
ਭੋਪਾਲ, 29 ਮਈ- ਮੱਧ ਪ੍ਰਦੇਸ਼ ਦੇ ਭਿਡ ਵਿਚ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਦੀ ਰੋਜ਼ਾਨਾ ਸੰਚਾਲਨ ਸਿਖਲਾਈ ਦੌਰਾਨ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਨੇ ਜਖਨੌਲੀ ਪਿੰਡ ਨੇੜੇ ਸਿੰਧ ਨਦੀ ਦੀਆਂ ਖੱਡਾਂ ਵਿਚ ਐਮਰਜੈਂਸੀ ਲੈਂਡਿੰਗ ਕੀਤੀ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਜਹਾਜ਼ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖ਼ਿਅਤ ਹਨ। ਐਮਰਜੈਂਸੀ ਲੈਂਡਿੰਗ ਦੀ ਸੂਚਨਾ ਮਿਲਦੇ ਹੀ ਉਮਰੀ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ।