ਮਥੁਰਾ:ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਚੜ੍ਹੀ ਈ.ਐਮ.ਯੂ. ਟਰੇਨ

ਮਥੁਰਾ, 27 ਸਤੰਬਰ - ਸ਼ਕੂਰ ਬਸਤੀ ਰੇਲਵੇ ਸਟੇਸ਼ਨ ਤੋਂ ਆ ਰਹੀ ਇਕ ਇਲੈਕਟ੍ਰਿਕ ਮਲਟੀਪਲ ਯੂਨਿਟ (ਈ.ਐਮ.ਯੂ.) ਰੇਲਗੱਡੀ ਮਥੁਰਾ ਰੇਲਵੇ ਸਟੇਸ਼ਨ ਦੇ ਇਕ ਪਲੇਟਫਾਰਮ 'ਤੇ ਚੜ੍ਹ ਗਈ।ਹਾਲਾਂਕਿ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।ਮਥੁਰਾ ਸਟੇਸ਼ਨ ਦੇ ਡਾਇਰੈਕਟਰ ਐਸ.ਕੇ. ਸ੍ਰੀਵਾਸਤਵ ਨੇ ਦੱਸਿਆ ਕਿ ਸਾਰੇ ਯਾਤਰੀ ਪਹਿਲਾਂ ਹੀ ਰੇਲਗੱਡੀ ਤੋਂ ਉਤਰ ਚੁੱਕੇ ਸਨ ਅਤੇ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।