ਐਡੀਸ਼ਨਲ ਐਸ.ਐਚ.ਓ. ਸੁਰਜੀਤ ਸਿੰਘ ਪੱਤੜ ਦੀ ਸੜਕ ਹਾਦਸੇ 'ਚ ਮੌਤ
ਭੁਲੱਥ, 27 ਸਤੰਬਰ (ਮੇਹਰ ਚੰਦ ਸਿੱਧੂ)-ਭੁਲੱਥ ਤੋਂ ਜਾਂਦੇ ਸਮੇਂ ਥਾਣਾ ਭੁਲੱਥ ਵਿਖੇ ਤਾਇਨਾਤ ਐਡੀਸ਼ਨਲ ਐਸ.ਐਚ.ਓ ਸੁਰਜੀਤ ਸਿੰਘ ਪੱਤੜ ਦੀ ਸੜਕ ਹਾਦਸੇ 'ਚ ਮੌਤ ਹੋ ਗਈ।। ਡੀ.ਐਸ.ਪੀ. ਭੁਲੱਥ ਭਾਰਤ ਭੂਸ਼ਨ ਸੈਣੀ ਨੇ ਦੱਸਿਆ ਕਿ ਦੇਰ ਸ਼ਾਮ ਲਗਭਗ 8 ਵਜੇ ਦੇ ਕਰੀਬ ਥਾਣਾ ਭੁਲੱਥ ਤੋਂ ਆਪਣੇ ਪਿੰਡ ਪੱਤੜਕਲਾਂ ਜਾਂਦੇ ਸਮੇਂ ਸੁਰਜੀਤ ਸਿੰਘ ਪੱਤੜ ਦੀ ਕਾਰ ਰਸਤੇ ਚ ਰਾਮਗੜ੍ਹ ਤੋਂ ਅੱਗੇ ਜਾ ਕੇ ਮੋੜ 'ਤੇ ਬੇਕਾਬੂ ਹੋਣ ਕਰਕੇ ਦਰੱਖਤ ਨਾਲ ਟਕਰਾ ਗਈ ਤੇ ਮੌਕੇ 'ਤੇ ਹੀ ਸੁਰਜੀਤ ਸਿੰਘ ਪੱਤੜ ਦੀ ਮੌਤ ਹੋ ਗਈ।