ਪੈਟਰੋਲ ਦੀ ਬੋਤਲ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ

ਸ਼ਹਿਨਾ (ਬਰਨਾਲਾ), 27 ਸਤੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਅੱਜ ਤੜਕਸਾਰ ਹੀ ਇਕ ਵਿਅਕਤੀ ਦਾਣਾ ਮੰਡੀ 'ਚ ਲੱਗੇ ਟਾਵਰ 'ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਿਆ।ਟਾਵਰ 'ਤੇ ਚੜ੍ਹੇ ਹਰਦੀਪ ਸਿੰਘ ਨੇ ਉਸ ਦੀ ਭੈਣ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਦੋਸ਼ੀ ਔਰਤਾਂ ਉੱਪਰ ਪੁਲਿਸ ਉੱਪਰ ਢੁਕਵੀਂ ਕਾਰਵਾਈ ਦਾ ਦੋਸ਼ ਲਗਾਇਆ ਹੈ ਤੇ ਉਹ ਪੁਲਿਸ ਪਾਸੋਂ ਢੁਕਵੀਂ ਕਾਰਵਾਈ ਦੀ ਮੰਗ ਕਰ ਰਿਹਾ ਹੈ।