ਫ਼ਰੀਦਕੋਟ:ਐਨ.ਆਈ.ਏ. ਵਲੋਂ ਸੁਖਜੀਤ ਸਿੰਘ ਉਰਫ਼ ਭੋਲਾ ਨਿਹੰਗ ਦੇ ਭਰਾ ਦੇ ਘਰ ਛਾਪੇਮਾਰੀ

ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਗੈਂਗਸਟਰ ਅਤੇ ਖ਼ਾਲਿਸਤਾਨੀ ਗੱਠਜੋੜ ਸਾਹਮਣੇ ਆਉਣ ਦੇ ਬਾਅਦ ਅੱਜ ਫ਼ਰੀਦਕੋਟ ਵਿਚ ਵੀ ਐਨ.ਆਈ.ਏ. ਦੀ ਟੀਮ ਨੇ ਸੁਖਜੀਤ ਸਿੰਘ ਉਰਫ਼ ਭੋਲਾ ਨਿਹੰਗ ਦੇ ਭਰਾ ਭਾਈ ਕਰਮਜੀਤ ਸਿੰਘ ਦੇ ਘਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐਨ.ਆਈ.ਏ. ਦੀ ਟੀਮ ਪਿੰਡ ਜਿਊਣ ਸਿੰਘ ਵਾਲਾ ਵੀ ਪਹੁੰਚੀ ਸੀ।