ਏਸ਼ਿਆਈ ਖ਼ੇਡਾਂ: ਨਿਸ਼ਾਨੇਬਾਜ਼ੀ ’ਚ ਭਾਰਤ ਨੂੰ ਦੂਜਾ ਸੋਨ ਤਗਮਾ, ਸਿਫ਼ਤ ਕੌਰ ਸਮਰਾ ਨੇ ਬਣਾਇਆ ਵਿਸ਼ਵ ਰਿਕਾਰਡ

ਹਾਂਗਜ਼ੂ, 27 ਸਤੰਬਰ- ਏਸ਼ਿਆਈ ਖ਼ੇਡਾਂ ਵਿਚ ਭਾਰਤ ਨੇ ਨਿਸ਼ਾਨੇਬਾਜ਼ੀ ਵਿਚ ਇਕ ਹੋਰ ਸੋਨ ਤਗਮਾ ਜਿੱਤਿਆ ਹੈ। ਸਿਫ਼ਤ ਕੌਰ ਸਮਰਾ ਨੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨਾਂ (ਮਹਿਲਾਵਾਂ) ਵਿਚ ਸੋਨ ਤਗ਼ਮਾ ਜਿੱਤਿਆ। ਸਿਫ਼ਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 469.6 ਅੰਕ ਬਣਾਏ, ਜੋ ਕਿ ਇਕ ਨਵਾਂ ਵਿਸ਼ਵ ਰਿਕਾਰਡ ਹੈ। ਇਸੇ ਈਵੈਂਟ ਵਿਚ ਆਸ਼ੀ ਚੌਕਸੀ ਨੂੰ ਕਾਂਸੀ ਦਾ ਤਗ਼ਮਾ ਮਿਲਿਆ ਹੈ। ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਦੂਜਾ ਸੋਨ ਤਗਮਾ ਹੈ।