ਹਾਂਗਜ਼ੂ ਏਸ਼ੀਅਨ ਖੇਡਾਂ: ਰੋਸ਼ੀਬੀਨਾ ਦੇਵੀ ਨੌਰੇਮ ਨੇ ਵੁਸ਼ੂ ਈਵੈਂਟ ਫਾਈਨਲ 'ਚ ਜਿੱਤਿਆ ਚਾਂਦੀ ਦਾ ਤਗਮਾ

ਹਾਂਗਜ਼ੂ, 28 ਸਤੰਬਰ- ਰੋਸ਼ੀਬੀਨਾ ਦੇਵੀ ਨੌਰੇਮ ਨੇ ਹਾਂਗਜ਼ੂ ਏਸ਼ੀਆਈ ਖੇਡਾਂ 'ਚ ਔਰਤਾਂ ਦੇ 60 ਕਿਲੋਗ੍ਰਾਮ ਵੁਸ਼ੂ ਮੁਕਾਬਲੇ ਦੇ ਫਾਈਨਲ 'ਚ ਚਾਂਦੀ ਦਾ ਤਗਮਾ ਜਿੱਤਿਆ। ਚਾਂਦੀ ਦਾ ਤਗਮਾ ਜਿੱਤਣ 'ਤੇ ਰੋਸ਼ੀਬੀਨਾ ਦੇਵੀ ਨੌਰੇਮ ਨੇ ਕਿਹਾ ਕਿ ਇਹ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਪਰ ਮੈਂ ਦੇਸ਼ ਲਈ ਸੋਨ ਤਗਮਾ ਨਾ ਜਿੱਤਣ 'ਤੇ ਥੋੜ੍ਹਾ ਦੁਖੀ ਵੀ ਹਾਂ। ਮੈਂ ਇਸ ਮੈਡਲ ਦਾ ਸਿਹਰਾ ਮਨੀਪੁਰ ਦੇ ਲੋਕਾਂ ਅਤੇ ਮੇਰੇ ਸਾਰੇ ਸਾਹਿਬਾਨ ਨੂੰ ਦਿੰਦੀ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਮੈਂ ਇੱਥੇ ਤੱਕ ਪਹੁੰਚੀ ਹਾਂ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ।