ਫਰੀਦਕੋਟ ਦੀ ਮਾਡਰਨ ਜੇਲ੍ਹ ਇਕ ਵਾਰ ਫ਼ਿਰ ਵਿਵਾਦਾਂ 'ਚ ਮਿਲੇ ਮੋਬਾਇਲ ਫੋਨ
ਫਰੀਦਕੋਟ, 28 ਸਤੰਬਰ- ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ ਤੋਂ 12 ਮੋਬਾਇਲ ਫੋਨ, 8 ਸਿਮ ਅਤੇ 2 ਡਾਟਾ ਕੇਬਲ ਬਰਾਮਦ, ਜੇਲ੍ਹ ਸਟਾਫ਼ ਵਲੋਂ ਬੈਰਕਾਂ ਦੀ ਤਲਾਸ਼ੀ ਦੌਰਾਨ 1 ਟੱਚ ਸਕਰੀਨ ਮੋਬਾਇਲ ਫੋਨ, 11 ਕੀਪੈਡ ਮੋਬਾਇਲ ਫੋਨ, 5 ਸਿਮ ਅਤੇ 2 ਡਾਟਾ ਕੇਬਲ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਗਏ ਸਨ, ਜੋ ਲਾਵਾਰਸ ਹਾਲਤ 'ਚ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ ਜੇਲ੍ਹ 'ਚ ਆਪਣੇ ਬੇਟੇ ਨੂੰ ਮਿਲਣ ਆਈ ਕੋਟਕਪੂਰਾ ਦੀ ਇਕ ਔਰਤ ਦੇ ਸਮਾਨ 'ਚੋਂ 3 ਸਿਮ ਬਰਾਮਦ ਕੀਤੇ ਗਏ ਸਨ, ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਵੱਖ-ਵੱਖ ਮਾਮਲੇ ਦਰਜ ਅਣਪਛਾਤੇ ਅਤੇ ਉਕਤ ਔਰਤ ਖ਼ਿਲਾਫ਼ ਥਾਣਾ ਸਿਟੀ ਵਿਖੇ ਕ੍ਰਮਵਾਰ ਦਰਜ ਕੀਤਾ ਗਿਆ।