ਬਟਾਲਾ ਗਊਸ਼ਾਲਾ 'ਚ ਵਾਪਰਿਆ ਕਹਿਰ, ਪੱਠੇ ਖਾਣ ਤੋਂ ਬਾਅਦ 12 ਗਊਆਂ ਦੀ ਮੌਤ
ਬਟਾਲਾ, 28 ਸਤੰਬਰ (ਕਾਹਲੋਂ)-ਸਥਾਨਕ ਸਤੀ ਲਕਸ਼ਮੀ ਦੇਵੀ ਗਊਸ਼ਾਲਾ 'ਚ ਬੀਤੀ ਸ਼ਾਮ ਕਹਿਰ ਵਾਪਰ ਗਿਆ ਜਦੋਂ ਪੱਠੇ ਖਾਣ ਤੋਂ ਬਾਅਦ 12 ਗਊਆਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਵੈਟਰਨਰੀ ਡਾਕਟਰਾਂ ਦੀ ਟੀਮ ਵਲੋਂ ਪੂਰੀ ਮਸ਼ੱਕਤ ਨਾਲ 60 ਦੇ ਕਰੀਬ ਗਊਆਂ ਨੂੰ ਬਚਾ ਲਿਆ ਗਿਆ। ਡੀ.ਐੱਸ.ਪੀ. ਲਲਿਤ ਕੁਮਾਰ ਨੇ ਕਿਹਾ ਕਿ ਮਰੀਆਂ ਗਊਆਂ ਦਾ ਸਵੇਰੇ ਪੋਸਟਮਾਰਟਮ ਕੀਤਾ ਜਾਵੇਗਾ, ਜੇਕਰ ਕਿਸੇ ਦੀ ਸ਼ਰਾਰਤ ਹੋਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।