ਅਰਜੁਨ ਚੀਮਾ ਨੇ ਨਿਸ਼ਨੇਬਾਜ਼ੀ ’ਚ ਭਾਰਤ ਦੇਸ਼ ਲਈ ਜਿੱਤਿਆ ਸੋਨੇ ਦਾ ਤਗਮਾ

ਮੰਡੀ ਗੋਬਿੰਦਗੜ੍ਹ, 28 ਸਤੰਬਰ (ਬਲਜਿੰਦਰ ਸਿੰਘ)-ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੇ ਭਾਣਜਾ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਰਜੁਨ ਚੀਮਾ ਨੇ 10ਮੀਟਰ ਏਅਰ ਪਿਸਟਲ ਸੁਟਿੰਗ ’ਚ ਦੇਸ਼ ਦੇ ਲਈ ਗੋਲਡ ਮੈਡਲ ਜਿੱਤਿਆ ਹੈ। ਇਸ ਪ੍ਰਾਪਤੀ ਤੇ ਸਾਰੇ ਸ਼ਹਿਰ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਚੀਮਾ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।