ਪੰਜਾਬ ਪੁਲਿਸ ਨੇ ਜੋ ਕੀਤਾ, ਉਹ ਜੰਗਲ ਰਾਜ- ਰਾਜਾ ਵੜਿੰਗ

ਚੰਡੀਗੜ੍ਹ, 28 ਸਤੰਬਰ- ਸੁਖਪਾਲ ਸਿੰਘ ਖਹਿਰਾ ਦੀ ਹੋਈ ਗਿ੍ਫ਼ਤਾਰੀ ਸੰਬੰਧੀ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਇਸ ਗ੍ਰਿਫ਼ਤਾਰੀ ਦੀ ਨਿੰਦਾ ਕਰਦਾ ਹਾਂ, ਪੰਜਾਬ ਪੁਲਿਸ ਨੇ ਜੋ ਕਦਮ ਚੁੱਕੇ ਹਨ ਉਹ ਜੰਗਲ ਰਾਜ ਹੈ, ਕਿਉਂਕਿ ਇਸ ਵਿਚ ਕੋਈ ਤੱਥ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੈਨੂੰ ਕਾਂਗਰਸ ਦੇ ਪ੍ਰਧਾਨ ਮੱਲਿਕਾਅਰਜੁਨ ਖੜਗੇ ਦਾ ਫ਼ੋਨ ਆਇਆ ਸੀ ਅਤੇ ਉਨ੍ਹਾਂ ਕਿਹਾ ਕਿ ਅਸੀਂ ਖਹਿਰਾ ਦੇ ਨਾਲ ਹਾਂ ਅਤੇ ਮੈਨੂੰ ਖਹਿਰਾ ਦੇ ਲਈ ਲੜਨ ਲਈ ਕਿਹਾ।