JALANDHAR WEATHER

ਪ੍ਰਸਿੱਧ ਖ਼ੇਤੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਦਾ ਦਿਹਾਂਤ

ਨਵੀਂ ਦਿੱਲੀ, 28 ਸਤੰਬਰ- ਪ੍ਰਸਿੱਧ ਖ਼ੇਤੀ ਵਿਗਿਆਨੀ ਅਤੇ ਭਾਰਤ ਵਿਚ ਹਰੀ ਕ੍ਰਾਂਤੀ ਦੇ ਜਨਮਦਾਤਾ ਐਮ.ਐਸ. ਸਵਾਮੀਨਾਥਨ ਦਾ ਅੱਜ 98 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਸਵਾਮੀਨਾਥਨ ਇਕ ਉੱਘੇ ਖ਼ੇਤੀ ਵਿਗਿਆਨੀ ਸਨ, ਜੋ ਤਾਰਾਮਣੀ, ਚੇੱਨਈ ਵਿਚ ਐਮ.ਐਸ. ਸਵਾਮੀਨਾਥਨ ਰਿਸਰਚ ਫ਼ਾਊਂਡੇਸ਼ਨ ਦੇ ਮੁਖੀ ਸਨ। ਸਵਾਮੀਨਾਥਨ ਨੇ ਝੋਨੇ ਦੀਆਂ ਉੱਚ-ਉਪਜ ਵਾਲੀਆਂ ਕਿਸਮਾਂ ਨੂੰ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨੇ ਭਾਰਤ ਦੇ ਘੱਟ ਆਮਦਨੀ ਵਾਲੇ ਕਿਸਾਨਾਂ ਨੂੰ ਵੱਧ ਝਾੜ ਪੈਦਾ ਕਰਨ ਵਿਚ ਮਦਦ ਕੀਤੀ।ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੁਆਰਾ ਉਨ੍ਹਾਂ ਨੂੰ ‘ਫਾਦਰ ਆਫ਼ ਇਕਨਾਮਿਕ ਈਕੋਲੋਜੀ’ ਵਜੋਂ ਜਾਣਿਆ ਜਾਂਦਾ ਸੀ।। 1987 ਵਿਚ ਸਵਾਮੀਨਾਥਨ ਨੂੰ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨਾਂ ਦੇ ਸਨਮਾਨ ਵਿਚ ਪਹਿਲਾ ਵਿਸ਼ਵ ਭੋਜਨ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ 1971 ਵਿਚ ਰੈਮਨ ਮੈਗਸੇਸੇ ਐਵਾਰਡ ਅਤੇ 1986 ਵਿਚ ਅਲਬਰਟ ਆਈਨਸਟਾਈਨ ਵਰਲਡ ਸਾਇੰਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ