JALANDHAR WEATHER

ਬੀ.ਐਸ.ਐਫ਼. ਨੇ ਅਟਾਰੀ ਸਰਹੱਦ ਨੇੜੇ ਪਾਕਿ ਡਰੋਨ ਸੁਟਿਆ, ਹੈਰੋਇਨ ਦੀ ਖੇਖ ਅਤੇ ਇਕ ਸ਼ੱਕੀ ਕਾਬੂ

ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਪੁੱਲ ਮੋਰਾਂ ਕੰਜਰੀ ਧਨੋਏ ਖੁਰਦ ਦੇ ਖ਼ੇਤ ਵਿਚੋਂ ਬੀ.ਐਸ.ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਚਾਇਨਾ-ਮੇਡ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਹੈ । ਡਰੋਨ ਜਦ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ ਤਾਂ ਬੀ.ਐਸ.ਐਫ਼. ਦੇ ਜਵਾਨਾਂ ਨੇ ਡਰੋਨ ਦਾ ਸ਼ੋਰ ਸੁਣ ਕੇ ਉਸ ’ਤੇ ਫਾਇਰਿੰਗ ਕੀਤੀ, ਜਿਸ ਨਾਲ ਡਰੋਨ ਜ਼ਮੀਨ ’ਤੇ ਡਿੱਗ ਪਿਆ । ਪਾਕਿਸਤਾਨ ਤਸਕਰਾਂ ਨੇ ਡਰੋਨ ਨਾਲ ਬੈਗ ਬੰਨ੍ਹਿਆ ਹੋਇਆ ਸੀ ਜਿਸ ਨਾਲ ਇਕ ਲੋਹੇ ਦੀ ਹੁਕ ਅਤੇ 4 ਚਮਕਦਾਰ ਪੱਟੀਆਂ ਜੋੜੀਆਂ ਸਨ । ਚੈਕਿੰਗ ਦੌਰਾਨ ਉਸ ਵਿਚੋਂ 3.4 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ । ਤਾਇਨਾਤ ਜਵਾਨਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੋ ਵਿਅਕਤੀਆਂ ਨੂੰ ਪਿੰਡ ਧਨੋਏ ਖੁਰਦ ਵੱਲ ਭੱਜਦੇ ਦੇਖਿਆ ਦੱਸਿਆ ਜਾ ਰਿਹਾ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ