ਆਈ.ਸੀ.ਸੀ. ਵਲੋਂ ਇਕ ਦਿਨਾਂ ਵਿਸ਼ਵ ਕੱਪ ਲਈ ਕੁਮੈਂਟੇਟਰਾਂ ਦਾ ਐਲਾਨ

ਨਵੀਂ ਦਿੱਲੀ, 29 ਸਤੰਬਰ - ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਇਕ ਦਿਨਾਂ ਵਿਸ਼ਵ ਕੱਪ ਲਈ ਸਟਾਰ-ਸਟੇਡ ਕੁਮੈਂਟਰੀ ਪੈਨਲ ਦਾ ਐਲਾਨ ਕੀਤਾ ਹੈ।ਵਿਸ਼ਵ ਕੱਪ ਜੇਤੂ ਸ਼ੇਨ ਵਾਟਸਨ, ਲੀਜ਼ਾ ਸਥਾਲੇਕਰ, ਰਮੀਜ਼ ਰਾਜਾ, ਰਵੀ ਸ਼ਾਸਤਰੀ, ਐਰੋਨ ਫਿੰਚ, ਸੁਨੀਲ ਗਾਵਸਕਰ ਅਤੇ ਮੈਥਿਊ ਹੇਡਨ ਪੈਨਲ ਵਿੱਚ ਆਪਣੀ ਮੌਜੂਦਗੀ ਦਰਸਾਉਣਗੇ।