ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ ਤੀਸਰਾ ਤੇ ਆਖ਼ਰੀ ਦਿਨ

ਅੰਮ੍ਰਿਤਸਰ, 30 ਸਤੰਬਰ-ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ ਤੀਸਰਾ ਤੇ ਆਖ਼ਰੀ ਦਿਨ ਹੈ। ਕਰਜ਼ ਮਾਫ਼ੀ, ਐਮ.ਐਸ.ਪੀ. ਕਾਨੂੰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਰੇਲਵੇ ਲਾਈਨਾਂ ਉਪਰ ਧਰਨੇ 'ਤੇ ਬੈਠੇ ਹਨ। ਕਿਸਾਨਾਂ ਦੇ ਧਰਨੇ ਦੇ ਚੱਲਦਿਆਂ ਰੇਲ ਯਾਤਰੀਆਂ ਨੂੰ ਕਾਫੀ ਦਿੱਕਤਾਂ ਦੇ ਰੁਬਰੂ ਹੋਣਾ ਪੈ ਰਿਹਾ ਹੈ।