JALANDHAR WEATHER

ਅਮਰੀਕੀ ਕਾਂਗਰਸ ਹਾਊਸ ਸੈਸ਼ਨ ਵਿਚ ਸਿੱਖ ਅਰਦਾਸ ਹੋਣ ਸਮੁੱਚੇ ਸਿੱਖ ਭਾਈਚਾਰੇ ਲਈ ਖ਼ੁਸ਼ੀ ਦਾ ਮੌਕਾ- ਹਰਜਿੰਦਰ ਸਿੰਘ

ਵਾਸ਼ਿੰਗਟਨ, 30 ਸਤੰਬਰ- ਅਮਰੀਕੀ ਕਾਂਗਰਸ ਹਾਊਸ ਸੈਸ਼ਨ ਵਿਚ ਸਿੱਖ ਅਰਦਾਸ ਬਾਰੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਇੱਥੇ ਇਕ ਬਹੁਤ ਹੀ ਇਤਿਹਾਸਕ ਸਮਾਗਮ ਲਈ ਆਏ ਹਾਂ। ਅੱਜ ਅਮਰੀਕੀ ਕਾਂਗਰਸ ਦੇ ਇਤਿਹਾਸ ਵਿਚ ਪਹਿਲੀ ਵਾਰ ਸਦਨ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਹੋਇਆ ਹੈ, ਜਿਸ ਵਿਚ ਗਿਆਨੀ ਜਸਵਿੰਦਰ ਸਿੰਘ ਨੇ ਅਰਦਾਸ ਕੀਤੀ। ਇਸ ਲਈ ਇਹ ਸਿੱਖ ਕੌਮ ਲਈ, ਸਮੁੱਚੇ ਵਿਸ਼ਵ ਸਿੱਖ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸੈਸ਼ਨ ਵਿਚ ਕਾਂਗਰਸ ਦੇ ਮੈਂਬਰਾਂ ਲਈ ਅਰਦਾਸ ਕੀਤੀ ਹੈ ਜੋ ਸਿੱਖ ਕੌਮ ਦੀ ਸੁਰੱਖਿਆ ਦੇ ਨਾਲ ਨਾਲ ਪੂਰੇ ਵਿਸ਼ਵ ਅਤੇ ਇੱਥੇ ਸਾਰੇ ਅਮਰੀਕੀਆਂ ਲਈ ਕੰਮ ਕਰ ਰਹੇ ਹਨ। ਅਸੀਂ ਪੂਰੀ ਮਨੁੱਖਤਾ ਲਈ ਇਕ ਜਾਤੀ ਦੇ ਰੂਪ ਵਿਚ ਕਾਮਨਾ ਕਰਦੇ ਹਾਂ ਅਤੇ ਇਹ ਸੰਦੇਸ਼ ਹੀ ਦਿੱਤਾ ਗਿਆ ਹੈ ਅਤੇ ਇਸ ਲਈ ਇਹ ਅਸਲ ਵਿਚ ਸਿੱਖ ਧਰਮ ਦਾ ਵਿਸ਼ਵਵਿਆਪੀ ਸੰਦੇਸ਼ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ