ਪਰਾਲੀ ਸਾੜਨਾ ਸਾਡੀ ਮਜਬੂਰੀ- ਕਿਸਾਨ


ਅੰਮ੍ਰਿਤਸਰ, 30 ਸਤੰਬਰ- ਅਟਾਰੀ ਪਿੰਡ ਵਿਚ ਅੱਜ ਇਕ ਖ਼ੇਤ ਵਿਚ ਪਰਾਲੀ ਸਾੜਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਸੰਬੰਧੀ ਇਕ ਕਿਸਾਨ ਨੇ ਕਿਹਾ ਕਿ ਸਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ। ਸਾਡੀ ਮੰਗ ਹੈ ਕਿ ਪਰਾਲੀ ਲਈ 6,000 ਰੁਪਏ ਦਿੱਤੇ ਜਾਣ। ਸਾਨੂੰ ਪਰਾਲੀ ਸਾੜਨ ਵਿਚ ਕੋਈ ਦਿਲਚਸਪੀ ਨਹੀਂ ਹੈ, ਇਹ ਇਕ ਮਜਬੂਰੀ ਹੈ।