JALANDHAR WEATHER

ਘਰਾਂ ਦਾ ਕੂੜਾ ਚੁੱਕਣ ਨਹੀਂ ਆਉਣਗੇ ਟਿੱਪਰ ਕੀਤੀ ਹੜਤਾਲ

ਅਬੋਹਰ, 30 ਸਤੰਬਰ (ਸੰਦੀਪ ਸੋਖਲ)- ਨਗਰ ਨਿਗਮ ਦੇ ਡੀਜ਼ਲ ਘੁਟਾਲੇ ਵਿਚ ਟਿੱਪਰ, ਟਰੈਕਟਰ ਟਰਾਲੀ, ਜੇ.ਸੀ.ਬੀ. ਡਰਾਈਵਰ ’ਤੇ ਨਿਗਮ ਅਧਿਕਾਰੀਆਂ ਨੂੰ ਦਸਤਖ਼ਤ ਕਰਨ ਲਈ ਮਜਬੂਰ ਕਰਨ ਦੇ ਦੋਸ਼ ਕਾਰਨ ਸਫ਼ਾਈ ਸੇਵਕ ਯੂਨੀਅਨ ਨੇ ਧਰਨਾ ਲਾਇਆ ਹੈ। ਕਾਰਪੋਰੇਸ਼ਨ ਦੀ ਸਫ਼ਾਈ ਸੇਵਕ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਨਹੀਂ ਤਾਂ ਸਮੂਹ ਸਫ਼ਾਈ ਸੇਵਕ ਪੱਕੇ ਤੌਰ ’ਤੇ ਹੜਤਾਲ ’ਤੇ ਚਲੇ ਜਾਣਗੇ। ਸੂਚਨਾ ਮਿਲਦੇ ਹੀ ਮੇਅਰ ਵਿਮਲ ਠਠਾਈ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਕਿਹਾ ਕਿ ਇਸ ਘਪਲੇ ਵਿਚ ਸ਼ਾਮਿਲ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ