JALANDHAR WEATHER

ਹੁਣ ਭਾਰਤ ਦਾ ਐਕਸ ਰੇ ਕਰਨ ਦਾ ਸਮਾਂ ਆ ਗਿਆ- ਰਾਹੁਲ ਗਾਂਧੀ

ਭੋਪਾਲ, 30 ਸਤੰਬਰ- ਮੱਧ ਪ੍ਰਦੇਸ਼ ਦੇ ਸ਼ਾਜਾਪੁਰ ’ਚ ਜਨ ਆਕ੍ਰੋਸ਼ ਯਾਤਰਾ ’ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੱਧ ਪ੍ਰਦੇਸ਼ ਭਾਰਤ ’ਚ ਭ੍ਰਿਸ਼ਟਾਚਾਰ ਦਾ ਕੇਂਦਰ ਹੈ, ਜਿੰਨਾ ਭ੍ਰਿਸ਼ਟਾਚਾਰ ਇੱਥੇ ਭਾਜਪਾ ਵਾਲਿਆਂ ਨੇ ਕੀਤਾ ਹੈ, ਉਹ ਪੂਰੇ ਦੇਸ਼ ’ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇੱਥੇ ਕਾਨੂੰਨ ਆਰ.ਐਸ.ਐਸ. ਵਾਲੇ ਲੋਕ ਬਣਾਉਂਦੇ ਹਨ, ਕਾਨੂੰਨ ਅਫ਼ਸਰ ਬਣਾਉਂਦੇ ਹਨ, ਕਾਨੂੰਨ ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਨਹੀਂ ਬਣਾਉਂਦੇ। ਇਕ ਹੋਰ ਸੱਚਾਈ ਇਹ ਹੈ ਕਿ ਭਾਰਤ ਨੂੰ 90 ਅਫ਼ਸਰ ਚਲਾਉਂਦੇ ਹਨ। ਮੈਂ ਭਾਰਤ ਦੇ ਸਾਰੇ ਓ.ਬੀ.ਸੀ. ਨੂੰ ਪੁੱਛਦਾ ਹਾਂ ਕਿ ਨਰਿੰਦਰ ਮੋਦੀ ਕਹਿੰਦੇ ਹਨ ਕਿ ਤੁਹਾਡੀ ਸਰਕਾਰ ਵਿਚ ਹਿੱਸੇਦਾਰੀ ਹੈ, ਤੁਸੀਂ ਮੈਨੂੰ ਦੱਸੋ ਕਿ ਇਨ੍ਹਾਂ 90 ਅਫ਼ਸਰਾਂ ’ਚ ਕਿੰਨੇ ਓ.ਬੀ.ਸੀ. ਹਨ? ਉਨ੍ਹਾਂ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਭਾਰਤ ਦਾ ਐਕਸਰੇ ਕਰਨਾ ਪਵੇਗਾ। ਇਹ ਪਤਾ ਲਗਾਉਣਾ ਪਵੇਗਾ ਕਿ ਜੇਕਰ ਦੇਸ਼ ਨੂੰ 90 ਅਧਿਕਾਰੀ ਚਲਾ ਰਹੇ ਹਨ ਅਤੇ ਓ.ਬੀ.ਸੀ. ਦੀ ਹਿੱਸੇਦਾਰੀ 5% ਹੈ, ਤਾਂ ਕੀ ਓ.ਬੀ.ਸੀ. ਆਬਾਦੀ 5% ਹੈ? ਦੇਸ਼ ਵਿਚ ਇਕ ਹੀ ਮੁੱਦਾ ਹੈ, ਜਾਤੀ ਜਨਗਣਨਾ। ਓ.ਬੀ.ਸੀ. ਕਿੰਨੇ ਹਨ ਅਤੇ ਉਨ੍ਹਾਂ ਦੀ ਭਾਗੀਦਾਰੀ ਕਿੰਨੀ ਹੋਣੀ ਚਾਹੀਦੀ ਹੈ, ਇਹ ਸਭ ਤੋਂ ਵੱਡਾ ਸਵਾਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ